ਸ਼ਹਿਨਾਜ਼ ਗਿੱਲ ਨੇ ਕਰਵਾਇਆ ਫੋਟੋਸ਼ੂਟ, ਸ਼ਹਿਨਾਜ਼ ਦਾ ਬੋਲਡ ਅੰਦਾਜ਼ ਆਇਆ ਨਜ਼ਰ

Reported by: PTC Punjabi Desk | Edited by: Shaminder  |  July 20th 2021 04:18 PM |  Updated: July 20th 2021 04:18 PM

ਸ਼ਹਿਨਾਜ਼ ਗਿੱਲ ਨੇ ਕਰਵਾਇਆ ਫੋਟੋਸ਼ੂਟ, ਸ਼ਹਿਨਾਜ਼ ਦਾ ਬੋਲਡ ਅੰਦਾਜ਼ ਆਇਆ ਨਜ਼ਰ

ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਦਾ ਹੌਟ ਅੰਦਾਜ਼ ਨਜ਼ਰ ਆ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਨਵੀਆਂ ਤਸਵੀਰਾਂ ਨੇ ਤਹਿਲਕਾ ਮਚਾਇਆ ਹੋਇਆ ਹੈ । ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਬਲੈਕ ਆਊਟਫਿੱਟ ‘ਚ ਵਿਖਾਈ ਦੇ ਰਹੀ ਹੈ ।

Shehnaaz,

ਹੋਰ ਪੜ੍ਹੋ : ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੇ ਵਿਆਹ ਦੀ ਰਿਸੈਪਸ਼ਨ ਤੋਂ ਲੈ ਕੇ ਗ੍ਰਹਿ ਪ੍ਰਵੇਸ਼ ਦੇ ਦੇਖੋ ਯਾਦਗਾਰ ਪਲ 

Shehnaaz,,

ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ । ਤਸਵੀਰ ‘ਚ ਸ਼ਹਿਨਾਜ਼ ਦਾ ਬੋਲਡ ਲੁੱਕ ਸਭ ਨੂੰ ਪਸੰਦ ਆ ਰਿਹਾ ਹੈ । ਉਸ ਨੇ ਡੀਪ ਨੈਕ ਬਲੈਕ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਰੈੱਡ ਕਲਰ ਦੀ ਲਿਪਸਟਿਕ ਲਗਾਈ ਹੋਈ ਹੈ ।

Shehnaz

ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਸ਼ਹਿਨਾਜ਼ ਗਿੱਲ ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ ਸੀ ਅਤੇ ਇਸੇ ਸ਼ੋਅ ‘ਚ ਉਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network