ਮੁਨਮੁਨ ਦੱਤਾ ਨੇ ਦੇਬੀਨਾ ਅਤੇ ਗੁਰਮੀਤ ਚੌਧਰੀ ਦੀ ਨਵ-ਜਨਮੀ ਧੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਦੱਤਾ (Munmun Dutta) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਹੁਣ ਮੁਨਮੁਨ ਦੱਤਾ ਨੇ ਦੇਬੀਨਾ ਬੈਨਰਜੀ (debina bonnerjee) ਅਤੇ ਗੁਰਮੀਤ ਚੌਧਰੀ (Gurmeet Choudhary) ਦੀ ਧੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁਨਮੁਨ ਨੇ ਦੇਬੀਨਾ ਅਤੇ ਗੁਰਮੀਤ ਦੀ ਧੀ ਨੂੰ ਆਪਣੀ ਧੀ ਨੂੰ ਆਪਣੀ ਗੋਦ ‘ਚ ਚੁੱਕਿਆ ਹੋਇਆ ਹੈ ।
image From instagram
ਹੋਰ ਪੜ੍ਹੋ : ਮੁਨਮੁਨ ਦੱਤਾ ਨੂੰ ਡੇਟ ਕਰਨ ਦੀਆਂ ਖ਼ਬਰਾਂ ’ਤੇ ਟੱਪੂ ਉਰਫ ਰਾਜ ਨੇ ਕੱਢੀ ਭੜਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਦਿਲ ਦਾ ਹਾਲ
ਇਨ੍ਹਾਂ ਤਸਵੀਰਾਂ ‘ਚ ਦੇਬੀਨਾ ਅਤੇ ਗੁਰਮੀਤ ਵੀ ਨਜ਼ਰ ਆ ਰਹੇ ਹਨ ।ਇਕ ਹੋਰ ਤਸਵੀਰ 'ਚ ਦੇਬੀਨਾ ਨਾ ਸਿਰਫ ਬੱਚੇ ਨਾਲ ਸਗੋਂ ਪਿਆਰੇ ਕੁੱਤੇ ਨਾਲ ਵੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਮੁਨਮੁਨ ਦੱਤਾ ਦੁਆਰਾ ਪੋਸਟ ਕੀਤੀਆਂ ਇਹ ਸਾਰੀਆਂ ਤਸਵੀਰਾਂ ਦਿਲ ਜਿੱਤ ਲੈਣ ਵਾਲੀਆਂ ਹਨ।
image From instagram
ਮੁਨਮੁਨ ਦੱਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਨਜ਼ਰ ਆਈ ਸੀ । ਇਸ ਸੀਰੀਅਲ ‘ਚ ਉਸ ਨੇ ਬਬੀਤਾ ਜੀ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਕਾਫੀ ਪਸੰਦ ਕੀਤਾ ਜਾਂਦਾ ਹੈ । ਮੁਨਮੁਨ ਦਾ ਨਾਮ ਉਸ ਵੇਲੇ ਚਰਚਾ ‘ਚ ਆਇਆ ਸੀ, ਜਦੋਂ ਉਸ ਦਾ ਨਾਮ ਸੀਰੀਅਲ ‘ਚ ਉਸ ਦੇ ਨਾਲ ਕੰਮ ਕਰਨ ਵਾਲੇ ਟੱਪੂ ਦੇ ਨਾਲ ਜੋੋੜਿਆ ਗਿਆ ਸੀ । ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਸੁਰਖੀਆਂ ‘ਚ ਬਣੀਆਂ ਸਨ । ਪਰ ਉਸ ਨੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ।
View this post on Instagram