ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’
ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ’ਤੇ ਰਾਜ ਕਰਨ ਵਾਲੇ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਗਾਣਾ ਯੂਟਿਊਬ ’ਤੇ ਟੈ੍ਰਂਡਿੰਗ ਵਿੱਚ ਚੱਲ ਰਿਹਾ ਹੈ । ਹੁਣ ਤੱਕ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ ।
ਹੋਰ ਪੜ੍ਹੋ :
ਟੈਕਸੀ ਡਰਾਈਵਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਕੌਰ ਨਿਊਜ਼ੀਲੈਂਡ ’ਚ ਬਣੀ ਪੁਲਿਸ ਅਫ਼ਸਰ
ਇਸ ਗੀਤ ਵਿੱਚ ਲਖਵਿੰਦਰ ਵਡਾਲੀ ਦਾ ਸਾਥ ਨੀਤੀ ਮੋਹਨ ਨੇ ਦਿੱਤਾ ਹੈ । ਰੋਚਕ ਕੋਹਲੀ ਅਤੇ ਵਿਕਰਮ ਨਾਗੀ ਵੱਲੋਂ ਤਿਆਰ ਕੀਤਾ ਗਾਣੇ ਦਾ ਮਿਊਜ਼ਿਕ ਹਰ ਇੱਕ ਦੇ ਦਿਲ ਨੂੰ ਛੂਹ ਜਾਂਦਾ ਹੈ । Manoj Muntashir ਤੇ R P Deewana ਦੀ ਕਲਮ ਵਿੱਚੋਂ ਨਿਕਲੇ ਬੋਲ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੇ ਹਨ ।
ਗੀਤ ਦਾ ਵੀਡੀਓ ਵੀ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ । ਇਸੇ ਲਈ ਲਖਵਿੰਦਰ ਵਡਾਲੀ ਦਾ ਇਹ ਗੀਤ ਸੁਪਰ ਡੂਪਰ ਹਿੱਟ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਗਾਣੇ ਨੂੰ ਵਡਾਲੀ ਬਰਦਰ ਨੇ ਕੱਵਾਲੀ ਅੰਦਾਜ਼ ਵਿੱਚ ਗਾਇਆ ਸੀ । ਪਰ ਹੁਣ ਲਖਵਿੰਦਰ ਵਡਾਲੀ ਨੇ ਇਸ ਗੀਤ ਨੂੰ ਨਵੇਂ ਰੂਪ ਵਿੱਚ ਗਾਇਆ ਹੈ । ਇਸ ਗਾਣੇ ਨੂੰ ‘ਕੋਈ ਜਾਨੇ ਨਾ’ ਫ਼ਿਲਮ ਦਾ ਹਿੱਸਾ ਬਣਾਇਆ ਗਿਆ ਹੈ ।
ਲਖਵਿੰਦਰ ਵਡਾਲੀ ਪੰਜਾਬੀ ਇੰਡਸਟਰੀ ਦੀ ਲਗਤਾਰ ਆਪਣੀ ਗਾਇਕੀ ਨਾਲ ਸੇਵਾ ਕਰਦੇ ਆ ਰਹੇ ਹਨ । ਉਹ ਹਮੇਸ਼ਾ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗੀਤ ਗਾਉਂਦੇ ਹਨ । ਇਸੇ ਲਈ ਉਹਨਾਂ ਦਾ ਹਰ ਗੀਤ ਹਿੱਟ ਹੁੰਦਾ ਹੈ ।