ਪੋਂਗਲ 'ਤੇ ਰਜਨੀਕਾਂਤ ਦੀ ਝਲਕ ਦੇਖਣ ਲਈ ਦੀਵਾਨੇ ਹੋਏ ਫੈਨਜ਼, ਰਜਨੀਕਾਂਤ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਕੀਤੀ ਅਪੀਲ
ਪੋਂਗਲ ਦੇ ਤਿਉਹਾਰ 'ਤੇ ਫੈਨਜ਼ ਦੀ ਭਾਰੀ ਭੀੜ ਰਜਨੀਕਾਂਤ ਦੇ ਘਰ ਦੇ ਬਾਹਰ ਵੇਖਣ ਨੂੰ ਮਿਲੀ। ਫੈਨਜ਼ ਆਪਣੇ ਫੇਵਰਟ ਹੀਰੋ ਰਜਨੀਕਾਂਤ ਦੀ ਇੱਕ ਝਲਕ ਦੇਖਣ ਲਈ ਬੇਤਾਬ ਨਜ਼ਰ ਆਏ। ਰਜਨੀਕਾਂਤ ਨੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀ ਅਪੀਲ ਵੀ ਕੀਤੀ।
ਦੱਸ ਦਈਏ ਕਿ ਪੋਂਗਲ ਦੇ ਤਿਉਹਾਰ 'ਤੇ ਫੈਨਜ਼ ਦੀ ਭਾਰੀ ਭੀੜ ਰਜਨੀਕਾਂਤ ਦੇ ਘਰ ਦੇ ਬਾਹਰ ਪਹੁੰਚੀ। ਰਜਨੀਕਾਂਤ ਦੇ ਫੈਨਜ਼ ਉਨ੍ਹਾਂ ਦੀ ਝਲਕ ਦੇਖਣ ਲਈ ਬਹੁਤ ਕ੍ਰੇਜ਼ੀ ਨਜ਼ਰ ਆਏ। ਫੈਨਜ਼ ਨੂੰ ਮਿਲਣ ਲਈ ਰਜਨੀਕਾਂਤ ਆਪਣੇ ਘਰ ਤੋਂ ਬਾਹਰ ਆਏ ਤੇ ਉਨ੍ਹਾਂ ਨੇ ਹੱਥ ਜੋੜ ਕੇ ਫੈਨਜ਼ ਦਾ ਧੰਨਵਾਦ ਕੀਤਾ।
ਹੋਰ ਪੜ੍ਹੋ : ਲੋਕਾਂ ਵੱਲੋਂ ਟ੍ਰੋਲ ਕੀਤੇ ਜਾਣ 'ਤੇ ਗੋਵਿੰਦਾ ਦੇ ਸਮਰਥਨ 'ਚ ਆਏ ਕ੍ਰਿਸ਼ਨਾ ਅਭਿਸ਼ੇਕ
ਇਸ ਦੇ ਨਾਲ ਹੀ ਰਜਨੀਕਾਂਤ ਨੇ ਫੈਨਜ਼ ਨੂੰ ਮਿਲ ਕੇ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਫੈਨਜ਼ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਫੈਨਜ਼ ਦਾ ਧੰਨਵਾਦ ਕਰਦਾ ਹਾਂ। ਤਿਉਹਾਰਾਂ ਨੂੰ ਮਨਾਉਣ ਦੇ ਨਾਲ-ਨਾਲ ਸਾਨੂੰ ਸਭ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਬਿਮਾਰੀ ਤੋਂ ਖ਼ੁਦ ਦਾ ਬਚਾਅ ਕਰ ਸਕੀਏ।
— Rajinikanth (@rajinikanth) January 14, 2022
ਰਜਨੀਕਾਂਤ ਨੇ ਕਿਹਾ, “ ਅਸੀਂ ਸਾਰੇ ਇੱਕ ਔਖੇ ਤੇ ਖ਼ਤਰਨਾਕ ਸਮੇਂ ਚੋਂ ਲੰਘ ਰਹੇ ਹਾਂ। ਦਿਨ-ਬ-ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ, ਸਾਨੂੰ ਯਕੀਨੀ ਤੌਰ 'ਤੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਦੀ ਸਿਹਤ ਤੋਂ ਵੱਧ ਮਹੱਤਵਪੂਰਣ ਕੁਝ ਨਹੀਂ ਹੋ ਸਕਦਾ। ਸਾਰਿਆਂ ਨੂੰ ਪੋਂਗਲ ਦੀਆਂ ਮੁਬਾਰਕਾਂ।"
ਪੋਂਗਲ ਦੀਆਂ ਸ਼ੁਭਕਾਮਨਾਵਾਂ ਲਈ ਰਜਨੀਕਾਂਤ ਦੀ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਤਾਮਿਲ ਅਤੇ ਤੇਲਗੂ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਸਿਤਾਰੇ ਕੋਰੋਨਾ ਵਾਇਰਸ ਤੋਂ ਪੀੜਤ ਹਨ। ਨਵੇਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ, ਹੁਣ ਤੱਕ ਟੌਲੀਵੁੱਡ, ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਪੌਜ਼ੀਟਿਵ ਹਨ।
View this post on Instagram