ਕਿਸਾਨਾਂ ਤੇ ਰਿਹਾਨਾ ਖਿਲਾਫ ਸੁਨੀਲ ਸ਼ੈੱਟੀ ਨੂੰ ਬੋਲਣਾ ਮਹਿੰਗਾ ਪਿਆ, ਲੋਕ ਕਰ ਰਹੇ ਹਨ ਟਰੋਲ
ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਦੇ ਬਾਕੀ ਸਿਤਾਰਿਆਂ ਵਾਂਗ ਸੁਨੀਲ ਸ਼ੈੱਟੀ ਨੇ ਵੀ ਸਰਕਾਰ ਦੇ ਹੱਕ ਵਿੱਚ ਟਵੀਟ ਕੀਤਾ । ਇਸ ਟਵੀਟ ਵਿੱਚ ਸੁਨੀਲ ਸ਼ੈੱਟੀ ਨੇ ਸਰਕਾਰ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਧੇ ਸੱਚ ਤੋਂ ਜ਼ਿਆਦਾ ਖਤਰਨਾਕ ਕੁਝ ਨਹੀਂ ਹੁੰਦਾ। ਦਰਅਸਲ ਵਿਦੇਸ਼ ਮੰਤਰਾਲੇ ਨੇ ਰਿਹਾਨਾ ਦੇ ਟਵੀਟ ਤੋਂ ਬਾਅਦ ਇੱਕ ਟਵੀਟ ਕੀਤਾ ਸੀ ।
ਹੋਰ ਪੜ੍ਹੋ :
ਪੰਜਾਬ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ ਵਾਇਰਲ
ਕਿਸਾਨਾਂ ਤੇ ਰਿਹਾਨਾ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਇਸ ਤਰ੍ਹਾਂ ਸਿਖਾਇਆ ਸਬਕ
ਜਿਸ ਦੇ ਚਲਦੇ ਅਕਸ਼ੇ ਕੁਮਾਰ, ਸੁਨੀਲ ਸ਼ੈਟੀ ਜਿਹੇ ਕਈ ਸਿਤਾਰਿਆਂ ਨੇ ਸਰਕਾਰ ਦਾ ਬਚਾਅ ਕੀਤਾ ਤੇ ਕਿਹਾ ਕਿ ਬਾਹਰਲੇ ਲੋਕਾਂ 'ਤੇ ਭਰੋਸਾ ਨਾ ਕਰਨ। ਸੁਨੀਲ ਸ਼ੈੱਟੀ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਸ਼ੈਟੀ ਨੇ ਟਵੀਟ ਕਰਦਿਆਂ ਕਿਹਾ ਸੀ, 'ਸਾਨੂੰ ਪੂਰੀਆਂ ਚੀਜ਼ਾਂ ਨੂੰ ਵਿਆਪਕ ਤੌਰ 'ਤੇ ਦੇਖਣਾ ਚਾਹੀਦਾ ਹੈ ਕਿਉਂਕਿ ਅੱਧੀ ਸੱਚਾਈ ਤੋਂ ਜ਼ਿਆਦਾ ਖਤਰਨਾਕ ਕੁਝ ਨਹੀਂ ਹੋ ਸਕਦਾ।' ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ।
ਲੋਕ ਉਹਨਾਂ ਦੀ ਪੋਸਟ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਹਨਾਂ ਕਮੈਂਟਾ ਤੋਂ ਤੰਗ ਆ ਕੇ ਸੁਨੀਲ ਸ਼ੈੱਟੀ ਨੇ ਵੀ ਟਰੋਲਰਾਂ ਨੂੰ ਇੱਕ ਇੰਟਰਵਿਊ ਵਿੱਚ ਜਵਾਬ ਦਿੱਤਾ ਹੈ । ਉਹਨਾਂ ਨੇ ਕਿਹਾ ਹੈ 'ਮੈਂ ਕਿਸਾਨਾਂ ਦਾ ਸਮਰਥਨ ਕਰ ਰਿਹਾ ਹਾਂ। ਮੈਂ ਸਰਕਾਰ ਦਾ ਸਮਰਥਨ ਕਰ ਰਿਹਾ ਹਾਂ ਤੇ ਮੈਂ ਦੇਸ਼ ਦਾ ਸਮਰਥਨ ਕਰ ਰਿਹਾ ਹੈ।
ਮੇਰੀ ਰਾਏ ਸਾਫ ਹੈ ਕਿ ਵਿਦੇਸ਼ੀ ਕਲਾਕਾਰ ਸਾਡੇ ਦੇਸ਼ ਨੂੰ ਬਦਨਾਮ ਕਰ ਰਹੇ ਹਨ ਤੇ ਦੇਸ਼ 'ਚ ਜੋ ਕੁਝ ਹੋ ਰਿਹਾ ਹੈ ਉਸ ਦੀ ਗਲਤ ਛਵੀ ਪੇਸ਼ ਕਰ ਰਹੇ ਹਨ। ਮੈਂ ਖੁਦ ਕਿਸਾਨ ਹਾਂ, ਮੇਰੇ ਵਡੇਰਿਆਂ ਨੇ ਖੇਤੀ ਕੀਤੀ ਹੈ। ਸਾਨੂੰ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ। ਕਿਸਾਨ ਸਾਡੀ ਰੀੜ ਦੀ ਹੱਡੀ ਹਨ। ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਤੇ ਮੇਰੀ ਰਾਇ ਵੀ ਇਸ ਨੂੰ ਲੈ ਕੇ ਸਾਫ ਹੈ।'