ਪਾਇਲ ਰੋਹਤਗੀ-ਸੰਗਰਾਮ ਸਿੰਘ ਦਾ ਸ਼ਾਨਦਾਰ ਵੈਡਿੰਗ ਰਿਸੈਪਸ਼ਨ, ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ
Payal Rohatgi and Sangram Singh host a grand reception: ਅਦਾਕਾਰਾ ਪਾਇਲ ਰੋਹਤਗੀ ਅਤੇ ਪਹਿਲਵਾਨ ਸੰਗਰਾਮ ਸਿੰਘ ਦਾ ਵਿਆਹ 9 ਜੁਲਾਈ ਨੂੰ ਆਗਰਾ ਵਿੱਚ ਹੋਇਆ ਸੀ। ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ। ਵਿਆਹ ‘ਚ ਸਿਰਫ਼ ਦੋਵਾਂ ਦੇ ਬਹੁਤ ਹੀ ਖਾਸ ਦੋਸਤ ਅਤੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਹਿਮਦਾਬਾਦ 'ਚ ਰਿਸੈਪਸ਼ਨ ਪਾਰਟੀ ਦਿੱਤੀ। ਇਸ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਾਰਿਆਂ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ।
ਹੋਰ ਪੜ੍ਹੋ : ਰਣਬੀਰ ਕਪੂਰ ਨੇ ਸ਼ੁਰੂ ਕਰ ਦਿੱਤੀ ਹੈ ‘ਪਾਪਾ’ ਬਣਨ ਦੀ ਪ੍ਰੈਕਟਿਸ, ਵੀਡੀਓ ਦੇਖ ਕੇ ਆਲੀਆ ਭੱਟ ਵੀ ਹੋ ਜਾਵੇਗੀ ਖੁਸ਼
ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਦੇ ਅਹਿਮਦਾਬਾਦ ਰਿਸੈਪਸ਼ਨ ਵਿੱਚ ਗੁਜਰਾਤ ਦੇ ਖੇਡ ਮੰਤਰੀ ਸ਼੍ਰੀ ਹਰਸ਼ ਸੰਘਵੀ, ਗਾਇਕ ਮਿਤ ਜੈਨ, ਕਬੱਡੀ ਖਿਡਾਰੀ ਰਾਹੁਲ ਚੌਧਰੀ, ਸਪਨਾ ਵਿਆਸ, ਅਭਿਨੇਤਰੀ ਮੋਨਲ ਗੁੱਜਰ, ਬੀਐਸਐਫ ਗੁਜਰਾਤ ਦੇ ਆਈਏਐਸ ਅਧਿਕਾਰੀ ਸਮੇਤ ਕਈ ਵੱਡੇ ਅਧਿਕਾਰੀ ਪਹੁੰਚੇ।
ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਪਾਇਲ ਨੇ ਸਾਈਲਿਸ਼ ਲਹਿੰਗਾ ਪਾਇਆ ਹੋਇਆ ਹੈ ਤੇ ਨਾਲ ਹੀ ਖ਼ੂਬਸੂਰਤ ਗਹਿਣੇ ਪਾਏ ਹੋਏ ਹਨ। ਹੱਥਾਂ ਵਿੱਚ ਲਾਲ ਰੰਗ ਦੀਆਂ ਚੂੜੀਆਂ ਵੀ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਸੰਗਰਾਮ ਸਿੰਘ ਵੀ ਰਸਮੀ ਸੂਟ ਵਿੱਚ ਹੈਂਡਸਮ ਨਜ਼ਰ ਆ ਰਹੇ ਹਨ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਜ਼ਿਆਦਾ ਖੁਸ਼ ਹਨ।
ਤੁਹਾਨੂੰ ਦੱਸ ਦੇਈਏ ਕਿ ਪਾਇਲ ਅਤੇ ਸੰਗਰਾਮ ਦੀ ਮੁਲਾਕਾਤ ਇੱਕ ਟੀਵੀ ਦੇ ਇੱਕ ਰਿਆਲਿਟੀ ਸ਼ੋਅ 'ਸਰਵਾਈਵਰ ਇੰਡੀਆ' 'ਚ ਹੋਈ ਸੀ। 2011 ਦੇ ਇਸ ਸ਼ੋਅ 'ਚ ਦੋਹਾਂ ਨੂੰ ਪਿਆਰ ਹੋ ਗਿਆ ਸੀ। ਇੱਕ ਸਾਲ ਬਾਅਦ ਪਾਇਲ ਨੇ ਇੰਸਟਾਗ੍ਰਾਮ 'ਤੇ ਆਪਣੇ ਰਿਲੇਸ਼ਨਸ਼ਿਪ ਸਟੇਟਸ ਨੂੰ ਅਪਡੇਟ ਕੀਤਾ। 2014 ਵਿੱਚ ਮੰਗਣੀ ਹੋਈ। 12 ਸਾਲ ਇਕੱਠੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਇਸ ਸਾਲ ਵਿਆਹ ਕਰਵਾ ਲਿਆ।
View this post on Instagram
View this post on Instagram
View this post on Instagram