ਧੰਨਤੇਰਸ ਵਾਲੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਭੁੱਲ ਕੇ ਵੀ ਨਾ ਕਰੋ ਅਜਿਹਾ ਕੰਮ
ਕੱਤਕ ਮਹੀਨੇ ‘ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਪਰ ਉਸ ਤੋਂ ਪਹਿਲਾਂ ਕਈ ਤਿਉਹਾਰ ਮਨਾਏ ਜਾਂਦੇ ਹਨ । ਜਿਸ ‘ਚ ਧੰਨ ਤੇਰਸ ਵੀ ਮੁੱਖ ਤੌਰ ‘ਤੇ ਸ਼ਾਮਿਲ ਹੈ । ਇਸ ਵਾਰ ਧੰਨ ਤੇਰਸ (Dhan Teras 2021) ਦਾ ਤਿਉਹਾਰ 2 ਨਵੰਬਰ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ।ਇਸ ਦਿਨ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ । ਇਸ ਦਿਨ ਲੋਕ ਕਈ ਤਰ੍ਹਾਂ ਦੀ ਖਰੀਦਦਾਰੀ ਵੀ ਕਰਦੇ ਹਨ । ਪਰ ਕੁਝ ਗੱਲਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਧਿਆਨ ਖਾਸ ਤੌਰ ‘ਤੇ ਰੱਖਣਾ ਪੈਂਦਾ ਹੈ ।ਧਨਤੇਰਸ ਦੇ ਦਿਨ ਮਾਤਾ ਲਕਸ਼ਮੀ, ਕੁਬੇਰ ਅਤੇ ਦੇਵਤਿਆਂ ਦੇ ਵੈਦ ਭਗਵਾਨ ਧਨਵੰਤਰੀ ਦੀ ਪੂਜਾ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ ੨ ਨਵੰਬਰ ਦਿਨ ਮੰਗਲਵਾਰ ਨੂੰ ਹੈ।
image From google
ਹੋਰ ਪੜ੍ਹੋ : ਬੀ ਪਰਾਕ ਨੂੰ ਮਿਲਿਆ ਗੋਲਡਨ ਵੀਜ਼ਾ, UAE Golden Visa ਪਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਬੀ ਪਰਾਕ
ਇਸ ਦਿਨ ਲੋਕ ਸੋਨਾ, ਚਾਂਦੀ, ਗਹਿਣੇ, ਵਾਹਨ, ਘਰ ਪਲਾਟ ਆਦਿ ਦੀ ਖ਼ਰੀਦਦਾਰੀ ਕਰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਧਨਤੇਰਸ ਦੇ ਦਿਨ ਸ਼ੁਭ ਮਹੂਰਤ ’ਚ ਇਨ੍ਹਾਂ ਵਸਤੂਆਂ ਦੀ ਖ਼ਰੀਦਦਾਰੀ ਧਨ, ਸ਼ਾਨ ’ਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ। ਧੰਨਤੇਰਸ ਵਾਲੇ ਦਿਨ ਜੇ ਤੁਸੀਂ ਮਾਤਾ ਲਕਸ਼ਮੀ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਿਨ, ਦਿਨ ਵੇਲੇ ਸੌਂਣ ਤੋਂ ਪਰਹੇਜ਼ ਕਰੋ ।
image From google
ਕਿਉਂਕਿ ਦਿਨ ਵੇਲੇ ਸੌਂਣ ਦੇ ਨਾਲ ਆਲਸ ਵੱਧਦਾ ਹੈ ਅਤੇ ਆਲਸ ਦੇ ਕਾਰਨ ਲਕਸ਼ਮੀ ਨਰਾਜ਼ ਹੋ ਜਾਂਦੀ ਹੈ । ਇਸ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਮ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਘਰ ’ਚ ਕਲੇਸ਼ ਅਤੇ ਝਗੜੇ ਤੋਂ ਬਚੋ।ਅਜਿਹੀ ਮਾਨਤਾ ਹੈ ਕਿ ਦੀਵਾਲੀ ਅਤੇ ਧਨਤੇਰਸ ਦੇ ਦਿਨ ਕਿਸੇ ਨੂੰ ਵੀ ਰੁਪਏ ਉਧਾਰ ਨਹੀਂ ਦੇਣੇ ਚਾਹੀਦੇ।
ਲੋਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਲਕਸ਼ਮੀ ਦੂਸਰੇ ਕੋਲ ਚਲੀ ਜਾਂਦੀ ਹੈ। ਹਾਲਾਂਕਿ ਜ਼ਰੂਰਤਮੰਦ ਦੀ ਮਦਦ ਕਰਨਾ ਵੀ ਪੁੰਨ ਦਾ ਕੰਮ ਹੁੰਦਾ ਹੈ।ਘਰ ‘ਚ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਕਿੳੇੁਂਕਿ ਲਕਸ਼ਮੀ ਵੀ ਉੱਥੇ ਹੀ ਨਿਵਾਸ ਕਰਦੀ ਹੈ ਜਿੱਥੇ ਸਾਫ ਸਫ਼ਾਈ ਹੁੰਦੀ ਹੈ ।ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਘਰ ਦੇ ਠੀਕ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ।