Pavitra Rishta Season 2 trailer: ਇੱਕ ਵਾਰ ਫਿਰ ਤੋਂ ਮਾਨਵ ਅਤੇ ਅਰਚਨਾ ਦੀ ਲਵ ਸਟੋਰੀ ਛੂਹ ਰਹੀ ਹੈ ਦਰਸ਼ਕਾਂ ਦਾ ਦਿਲ

Reported by: PTC Punjabi Desk | Edited by: Lajwinder kaur  |  January 19th 2022 10:21 AM |  Updated: January 19th 2022 10:21 AM

Pavitra Rishta Season 2 trailer: ਇੱਕ ਵਾਰ ਫਿਰ ਤੋਂ ਮਾਨਵ ਅਤੇ ਅਰਚਨਾ ਦੀ ਲਵ ਸਟੋਰੀ ਛੂਹ ਰਹੀ ਹੈ ਦਰਸ਼ਕਾਂ ਦਾ ਦਿਲ

Pavitra Rishta Season 2 trailer: ਅੰਕਿਤਾ ਲੋਖੰਡੇ Ankita Lokhande ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ 'ਪਵਿੱਤਰ ਰਿਸ਼ਤਾ 2' ਦਾ ਟ੍ਰੇਲਰ ਸ਼ੇਅਰ ਕੀਤਾ ਹੈ। ਇਹ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਏਕਤਾ ਕਪੂਰ ਨੇ ਆਪਣਾ ਸੁਪਰਹਿੱਟ ਸੀਰੀਅਲ 'ਪਵਿੱਤਰ ਰਿਸ਼ਤਾ' OTT ਪਲੇਟਫਾਰਮ 'ਤੇ ਨਵੀਂ ਕਹਾਣੀ ਨਾਲ ਲਾਂਚ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 'ਪਵਿੱਤਰ ਰਿਸ਼ਤਾ' ਦੇ ਓਟੀਟੀ ਵਿੱਚ, ਸ਼ਾਹੀਰ ਸ਼ੇਖ Shaheer Sheikh ਨੇ ਮਾਨਵ ਦੀ ਭੂਮਿਕਾ ਨਿਭਾਈ, ਜਿਸ ਨੂੰ ਪ੍ਰਸ਼ੰਸਕਾਂ ਨੇ ਦਿਲੋਂ ਸਵੀਕਾਰ ਕੀਤਾ। ਇਸ ਸੀਰੀਜ਼ 'ਚ ਮਾਨਵ ਅਤੇ ਅਰਚਨਾ ਇਕ ਨਹੀਂ ਹੋ ਸਕੇ । ਹੁਣ ਨਿਰਮਾਤਾਵਾਂ ਨੇ ਨਵੇਂ ਸੀਜ਼ਨ ਰਾਹੀਂ ਇਨ੍ਹਾਂ ਦੋਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ।

inside imag of pavitra rishta season 2 image source instagram

ਹੋਰ ਪੜ੍ਹੋ :  ਕਿਆਰਾ ਅਡਵਾਨੀ ਨੇ ਸਮੁੰਦਰ ਕਿਨਾਰੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਛੁੱਟੀਆਂ ਦਾ ਲੈ ਰਹੀ ਹੈ ਅਨੰਦ, ਦੇਖੋ ਵੀਡੀਓ

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਾਨਵ ਅਤੇ ਅਰਚਨਾ ਵਿਆਹ ਦੇ ਟੁੱਟਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਸੋਚ ਰਹੇ ਹਨ। ਦੋਵੇਂ ਇੱਕ ਕਾਲਜ ਵਿੱਚ ਦਾਖ਼ਲਾ ਲੈਂਦੇ ਹਨ ਅਤੇ ਦੋਵਾਂ ਨੂੰ ਨੌਕਰੀ ਵੀ ਮਿਲ ਜਾਂਦੀ ਹੈ। ਕਿਸਮਤ ਦੋਵਾਂ ਨੂੰ ਵਾਰ-ਵਾਰ ਇੱਕ ਦੂਜੇ ਦੇ ਸਾਹਮਣੇ ਲਿਆ ਕੇ ਖੜ੍ਹੇ ਕਰ ਦਿੰਦੀ ਹੈ। ਵਿਵੇਕ ਦਹੀਆ ਦੀ ਐਂਟਰੀ ਪਵਿੱਤਰ ਰਿਸ਼ਤਾ ਸੀਜ਼ਨ 2 ਵਿੱਚ ਹੋਣ ਜਾ ਰਹੀ ਹੈ। ਇਸ ਸੀਰੀਜ਼ 'ਚ ਵਿਵੇਕ ਦਹੀਆ ਰਾਜਵੀਰ ਨਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਰਾਜਵੀਰ ਦੇ ਆਉਣ ਨਾਲ ਅਰਚਨਾ ਅਤੇ ਮਾਨਵ ਵਿਚਕਾਰ ਹੋਰ ਦੂਰੀ ਆ ਜਾਵੇਗੀ।

ankita lokhande vicky jain wedding pics image source instagram

ਹੋਰ ਪੜ੍ਹੋ :ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

'ਪਵਿੱਤਰ ਰਿਸ਼ਤਾ 2' ਦਾ ਟ੍ਰੇਲਰ ਰਿਲੀਜ਼ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਦੱਸਿਆ ਕਿ ਅੱਜ ਤੋਂ 10 ਦਿਨਾਂ ਬਾਅਦ ਇਸ ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਅੰਕਿਤਾ ਲੋਖੰਡੇ, ਸ਼ਾਹੀਰ ਸ਼ੇਖ ਅਤੇ ਵਿਵੇਕ ਦਹੀਆ ਦੀ ਇਹ ਸੀਰੀਜ਼ 28 ਜਨਵਰੀ ਨੂੰ ZEE5 'ਤੇ ਲਾਂਚ ਹੋਵੇਗੀ। 'ਪਵਿੱਤਰ ਰਿਸ਼ਤਾ 2' ਦਾ ਇਹ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਹਰ ਕੋਈ ਹੁਣ 28 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਵੈਸੇ, ਪਵਿੱਤਰ ਰਿਸ਼ਤਾ 2 ਬਾਰੇ ਤੁਹਾਡੀਆਂ ਕੀ ਉਮੀਦਾਂ ਨੇ, ਕਮੈਂਟ ਬਾਕਸ ਚ ਜ਼ਰੂਰ ਸਾਂਝੀ ਕਰੋ।

ਦੱਸ ਦਈਏ ਪਿਛਲੇ ਸਾਲ 14 ਦਸੰਬਰ ਨੂੰ ਅਦਾਕਾਰਾ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨਾਲ ਸੱਤ ਫੇਰੇ ਲਏ ਅਤੇ ਸਦਾ ਲਈ ਇੱਕ ਦੂਜੇ ਦੇ ਹੋ ਗਏ। ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network