ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  October 06th 2022 11:29 AM |  Updated: October 06th 2022 11:29 AM

ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ

ਟੀਵੀ ਅਦਾਕਾਰਾ ਪਵਿੱਤਰਾ ਪੂਨੀਆ (Pavitra Punia) ਅਤੇ ਏਜਾਜ਼ ਖ਼ਾਨ (Eijaz Khan) ਨੇ ਗੁਪਚੁੱਪ ਤਰੀਕੇ ਦੇ ਨਾਲ ਮੰਗਣੀ (Engagement) ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਵੀ ਏਜਾਜ਼ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪਵਿੱਤਰਾ ਪੂਨੀਆ ਆਪਣੀ ਰਿੰਗ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

Eijaz Khan moves into Pavitra Punia's flat; Are they getting married soon? Image Source: Twitter

ਹੋਰ ਪੜ੍ਹੋ : ਵਿਆਹ ‘ਤੇ ਆਪਣੇ ਮਰਹੂਮ ਪਿਤਾ ਦੀ ਤਸਵੀਰ ਹੱਥ ‘ਚ ਫੜੀ ਨਜ਼ਰ ਆਈ ਇਹ ਕੁੜੀ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਇਨ੍ਹਾਂ ਤਸਵੀਰਾਂ ਨੂੰ ਏਜਾਜ਼ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਹ ਜੋੜੀ ਬਿੱਗ ਬੌਸ-14  ਦੇ ਨਾਲ ਸੁਰਖੀਆਂ ‘ਚ ਆਈ ਸੀ । ਇਨ੍ਹਾਂ ਦੋਵਾਂ ਦੀ ਦੋਸਤੀ ਵੀ ਇਸੇ ਸ਼ੋਅ ਦੇ ਦੌਰਾਨ ਹੀ ਹੋਈ ਸੀ ਅਤੇ ਬਿੱਗ ਬੌਸ ਦੇ ਘਰ ਚੋਂ ਬਾਹਰ ਆਉਣ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ ਬਰਕਰਾਰ ਰਹੀ ।

Pavitra Punia Image Source : Instagram

ਹੋਰ ਪੜ੍ਹੋ : ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ‘ਚ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ, ਗੁਰਦੁਆਰਾ ਸਾਹਿਬ ‘ਚ ਕੀਤੀ ਜਾ ਰਹੀ ਸੀ ਸ਼ੂਟਿੰਗ, ਵੀਡੀਓ ਹੋ ਰਿਹਾ ਵਾਇਰਲ

ਇਸ ਸ਼ੋਅ ਚੋਂ ਬਾਹਰ ਆਉਣ ਤੋਂ ਬਾਅਦ ਦੋਵੇਂ ਰਿਲੇਸ਼ਨਸ਼ਿਪ ‘ਚ ਸਨ । ਪਰ ਹੁਣ ਆਫੀਸ਼ੀਅਲ ਤੌਰ ‘ਤੇ ਦੋਵਾਂ ਨੇ ਆਪਣੇ ਇਸ ਰਿਸ਼ਤੇ ਨੂੰ ਨਾਮ ਦੇਣ ਦਾ ਫ਼ੈਸਲਾ ਕਰ ਲਿਆ ਹੈ ।ਏਜਾਜ਼ ਖ਼ਾਨ ਨੇ ਪਵਿੱਤਰਾ ਪੂਨੀਆ ਨੂੰ ਪ੍ਰਪੋਜ਼ ਕਰ ਦਿੱਤਾ ਹੈ ਅਤੇ ਪਵਿੱਤਰਾ ਨੇ ਏਜਾਜ਼ ਨੂੰ ਹਾਂ ਕਰ ਦਿੱਤੀ ਹੈ ।

Ejjaz Khan, Image Source : Instagram

ਦੋਵਾਂ ਨੇ ਚੁੱਪ ਚਾਪ ਮੁੰਦਰੀਆਂ ਵਟਾ ਲਈਆਂ ਹਨ ।ਏਜਾਜ਼ ਖ਼ਾਨ ਨੇ ਪਵਿੱਤਰਾ ਪੂਨੀਆ ਦੇ ਨਾਲ ਆਪਣੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬੇਬੀ ਜੇ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਰਹੇ ਤਾਂ ਇਹ ਕਦੇ ਵੀ ਨਹੀਂ ਆਉਣ ਵਾਲਾ, ਮੈਂ ਬੈਸਟ ਦਾ ਵਾਅਦਾ ਤੇਰੇ ਨਾਲ ਕਰਦਾ ਹਾਂ। ਕੀ ਤੂੰ ਮੇਰੇ ਨਾਲਾ ਵਿਆਹ ਕਰਵਾਏਗੀ’। ਜਿਸ ਦਾ ਜਵਾਬ ਉਨ੍ਹਾਂ ਨੂੰ ਤਿੰਨ ਅਕਤੂਬਰ ਨੂੰ ਮਿਲਿਆ ਅਤੇ ਹੁਣ ਦੋਵੇਂ ਆਫੀਸ਼ੀਅਲ ਤੌਰ ਤੇ ਇੰਗੇਜ਼ਡ ਹਨ ।

 

View this post on Instagram

 

A post shared by Eijaz Khan (@eijazkhan)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network