ਪਾਵ ਧਾਰੀਆ ਤੇ ਅੰਜਲੀ ਤਨੇਜਾ ਲੈ ਕੇ ਆਏ ਨੇ ਪਿਆਰ ਦੇ ਲਫ਼ਜਾਂ ਦੇ ਨਾਲ ਸ਼ਿੰਗਾਰਿਆ ਹੋਇਆ ਗੀਤ ‘ਓਨਲੀ ਲਵ’, ਵੇਖੋ ਵੀਡੀਓ
ਪਾਵ ਧਾਰੀਆ ਜਿਹੜੇ ਆਪਣੀ ਵੱਖਰੀ ਗਾਇਕੀ ਸਦਕਾ ਪੰਜਾਬੀਆਂ ਦੇ ਦਿਲਾਂ ਚ ਆਪਣੀ ਖ਼ਾਸ ਜਗ੍ਹਾ ਬਣ ਚੁੱਕੇ ਹਨ। ਇਸ ਵਾਰ ਉਹ ਆਪਣਾ ਨਵਾਂ ਟਰੈਕ ਲੈ ਕੇ ਆਏ ਨੇ ਜਿਸ 'ਚ ਉਹਨਾਂ ਦਾ ਸਾਥ ਦਿੱਤਾ ਹੈ ਅੰਜਲੀ ਤਨੇਜਾ। ਇਸ ਗੀਤ ਨੂੰ ਪਾਵ ਧਾਰੀਆ ਅਤੇ ਅੰਜਲੀ ਤਨੇਜਾ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। ਗੀਤ ਦੇ ਲਫ਼ਜ ਬਹੁਤ ਹੀ ਪਿਆਰ ਵਾਲੇ ਹਨ। 'ਓਨਲੀ ਲਵ' ਗੀਤ ਦੇ ਬੋਲ ਦੋਵਾਂ ਗਾਇਕਾਂ ਨੇ ਮਿਲਕੇ ਲਿਖੇ ਹਨ ਤੇ ਗੀਤ ਨੂੰ ਕੰਪੋਜ਼ ਵੀ ਖੁਦ ਦੋਵਾਂ ਨੇ ਹੀ ਕੀਤੀ ਹੈ। ਗੱਲ ਕਰਦੇ ਹਾਂ ਮਿਊਜ਼ਿਕ ਦੀ ਤਾਂ ਉਸ ਨੂੰ ਪਾਵ ਧਾਰੀਆ ਅਤੇ Nicolas Laget ਵੱਲੋਂ ਦਿੱਤਾ ਗਿਆ ਹੈ।
ਹੋਰ ਵੇਖੋ:ਇਸ ਸਾਲ ਇਹਨਾਂ ਸਿਤਾਰਿਆਂ ਦੇ ਘਰ ਆਏ ਨੰਨ੍ਹੇ ਮਹਿਮਾਨ
ਗੱਲ ਕਰਦੇ ਹਾਂ ਗੀਤ ਦੇ ਵੀਡੀਓ ਦੀ ਤਾਂ ਉਸ ਬਹੁਤ ਹੀ ਠਰ੍ਹੱਮੇ ਵਾਲੀ ਬਣਾਇਆ ਗਿਆ ਹੈ। ਗੀਤ ਦੀ ਵੀਡੀਓ 'ਚ ਅਦਾਕਾਰੀ ਪਾਵ ਧਾਰੀਆ ਅਤੇ ਅੰਜਲੀ ਤਨੇਜਾ ਨੇ ਖੁਦ ਹੀ ਕੀਤੀ ਹੈ। 'ਓਨਲੀ ਲਵ' ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਵ ਧਾਰੀਆ ਇਸ ਤੋਂ ਵੀ ਪਹਿਲਾਂ ਬਹੁਤ ਸਾਰੇ ਹਿੱਟ ਗੀਤ ਤੇ ਕਈ ਨਾਮੀ ਗਾਇਕਾਂ ਦੇ ਗੀਤ ਲਈ ਮਿਊਜ਼ਿਕ ਦੇ ਚੁੱਕੇ ਹਨ। ਪਾਵ ਧਾਰੀਆ ਇਸ ਤੋਂ ਪਹਿਲਾਂ ਤੇਰੀ ਯਾਦ, ਨਾ ਜਾ, ਮਾਹੀ, ਮੁਲਾਕਾਤਾਂ, ਹੀਰ, ਨੈਣ ਆਦਿ ਕਈ ਸੁਪਰ ਹਿੱਟ ਗੀਤਾਂ ਨਾਲ ਵਾਹ ਵਾਹੀ ਖੱਟ ਚੁੱਕੇ ਹਨ।