ਸ਼ਾਹਰੁਖ ਖ਼ਾਨ ਦਾ ਪ੍ਰਸ਼ੰਸਕਾਂ ਨੂੰ ਜਨਮਦਿਨ ਦਾ ਤੋਹਫ਼ਾ, 'ਪਠਾਨ' ਦਾ ਜ਼ਬਰਦਸਤ ਟੀਜ਼ਰ ਹੋਇਆ ਰਿਲੀਜ਼

Reported by: PTC Punjabi Desk | Edited by: Lajwinder kaur  |  November 02nd 2022 12:53 PM |  Updated: November 02nd 2022 12:50 PM

ਸ਼ਾਹਰੁਖ ਖ਼ਾਨ ਦਾ ਪ੍ਰਸ਼ੰਸਕਾਂ ਨੂੰ ਜਨਮਦਿਨ ਦਾ ਤੋਹਫ਼ਾ, 'ਪਠਾਨ' ਦਾ ਜ਼ਬਰਦਸਤ ਟੀਜ਼ਰ ਹੋਇਆ ਰਿਲੀਜ਼

Pathaan teaser: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਇੰਡਸਟਰੀ 'ਤੇ ਰਾਜ ਕਰਦੇ ਹਨ। ਸ਼ਾਹਰੁਖ ਨੇ ਸਫਲਤਾ ਦੇ ਕਈ ਅਜਿਹੇ ਰਿਕਾਰਡ ਬਣਾਏ ਹਨ, ਜੋ ਅੱਜ ਦੇ ਨੌਜਵਾਨ ਕਲਾਕਾਰਾਂ ਲਈ ਇੱਕ ਮਿਸਾਲ ਕਾਇਮ ਕਰਦੇ ਹਨ। ਸ਼ਾਹਰੁਖ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੇ ਜਨਮਦਿਨ ਮੌਕੇ ਉੱਤੇ ਆਪਣੇ ਫੈਨਜ਼ ਨੂੰ ਖ਼ਾਸ ਤੋਹਫ਼ਾ ਦਿੰਦੇ ਹੋਏ ਫ਼ਿਲਮ 'ਪਠਾਨ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।

srk image source: instagram

ਹੋਰ ਪੜ੍ਹੋ : ਚਾਰੂ ਅਤੇ ਰਾਜੀਵ ਦੀ ਧੀ ਹੋਈ ਇੱਕ ਸਾਲ ਦੀ, ਭੂਆ ਸੁਸ਼ਮਿਤਾ ਸੇਨ ਨੇ ਵੀ ਪੋਸਟ ਪਾ ਕੇ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦਾ ਟੀਜ਼ਰ ਕੁੱਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਿਆਰ ਮਿਲ ਰਿਹਾ ਹੈ। ਟੀਜ਼ਰ ਦੇਖਣ ਤੋਂ ਬਾਅਦ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਾਫ ਹੋ ਗਈ ਹੈ ਕਿ 'ਕਿੰਗ ਆਫ ਰੋਮਾਂਸ' ਹੁਣ 'ਕਿੰਗ ਆਫ ਐਕਸ਼ਨ' ਬਣਨ ਦੀ ਤਿਆਰੀ 'ਚ ਹੈ। ਫ਼ਿਲਮ ਦਾ ਟੀਜ਼ਰ ਬਹੁਤ ਹੀ ਧਮਾਕੇਦਾਰ ਅਤੇ ਐਕਸ਼ਨ ਦੇ ਨਾਲ ਭਰਿਆ ਪਿਆ ਹੈ।

ਲੜਾਕੂ ਜਹਾਜ਼ਾਂ ਤੋਂ ਲੈ ਕੇ ਰੇਸਿੰਗ ਕਾਰਾਂ ਤੱਕ ਅਤੇ ਸੁਪਰ ਬਾਈਕ ਤੋਂ ਲੈ ਕੇ ਹੈਲੀਕਾਪਟਰ ਤੱਕ, ਸਿਧਾਰਥ ਆਨੰਦ ਨੇ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ਵਿੱਚ ਸਭ ਕੁਝ ਵਰਤਿਆ ਹੈ।

deepika and shah rukh khan image source: instagram

ਟੀਜ਼ਰ ਵੀਡੀਓ 'ਚ ਜਿੱਥੇ ਦੀਪਿਕਾ ਪਾਦੁਕੋਣ ਗਲੈਮਰਸ ਦਾ ਤੜਕਾ ਲਗਾ ਰਹੀ ਹੈ, ਉਥੇ ਹੀ ਜਾਨ ਅਬ੍ਰਾਹਮ ਐਕਸ਼ਨ ਦੇ ਨਾਲ ਸ਼ਾਹਰੁਖ ਖ਼ਾਨ ਨੂੰ ਟੱਕਰ ਦੇ ਰਿਹਾ ਹੈ। ਪਰ ਇਹ ਕਹਿਣਾ ਬਣਦਾ ਹੈ ਕਿ ਕਿੰਗ ਖਾਨ ਦੇ ਪ੍ਰਸ਼ੰਸਕਾਂ ਲਈ ਸ਼ਾਹਰੁਖ ਖ਼ਾਨ ਦੇ ਜਨਮਦਿਨ 'ਤੇ ਇਸ ਤੋਂ ਵੱਡਾ ਤੋਹਫਾ ਨਹੀਂ ਹੋ ਸਕਦਾ ਸੀ।

John Abraham image source: instagram

ਜਨਤਕ ਪ੍ਰਤੀਕਰਮ ਦੀ ਗੱਲ ਕਰੀਏ ਤਾਂ ਕਮੈਂਟ ਬਾਕਸ ਤਾਰੀਫ਼ਾਂ ਅਤੇ ਕਿੰਗ ਖ਼ਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਨਾਲ ਭਰਿਆ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਪਿਛਲੇ ਕੁਝ ਸਮੇਂ ਤੋਂ ਪਰਦੇ ਤੋਂ ਗਾਇਬ ਸਨ, ਮੰਨਿਆ ਜਾ ਰਿਹਾ ਸੀ ਕਿ ਸ਼ਾਹਰੁਖ ਖ਼ਾਨ ਦਾ ਕਰੀਅਰ ਖਤਮ ਹੋ ਗਿਆ ਹੈ ਪਰ ਇਸ ਟੀਜ਼ਰ ਰਾਹੀਂ ਸ਼ਾਹਰੁਖ ਖ਼ਾਨ ਨੇ ਸਾਬਤ ਕਰ ਦਿੱਤਾ ਹੈ ਕਿ 'ਪਠਾਨ' ਅਜੇ ਵੀ ਜ਼ਿੰਦਾ ਹੈ। ਜੀ ਹਾਂ ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

 

 

View this post on Instagram

 

A post shared by Shah Rukh Khan (@iamsrk)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network