ਤਿੰਨ ਸਾਲ ਬਾਅਦ "ਹੈਲੋ ਹੈਲੋ" ਨਾਲ ਮੁੜ ਵਾਪਿਸ ਆ ਰਹੀ ਹੈ ਮਲਾਇਕਾ ਅਰੋੜਾ ਖ਼ਾਨ

Reported by: PTC Punjabi Desk | Edited by: Rajan Sharma  |  September 04th 2018 01:34 PM |  Updated: September 04th 2018 01:41 PM

ਤਿੰਨ ਸਾਲ ਬਾਅਦ "ਹੈਲੋ ਹੈਲੋ" ਨਾਲ ਮੁੜ ਵਾਪਿਸ ਆ ਰਹੀ ਹੈ ਮਲਾਇਕਾ ਅਰੋੜਾ ਖ਼ਾਨ

ਡਾਇਰੈਕਟਰ ਵਿਸ਼ਾਲ ਭਾਰਦਵਾਜ ਜਲਦ ਹੀ ਆਪਣੀ ਫਿਲਮ 'ਪਟਾਖਾ' bollywood film ਲੈ ਕੇ ਫੈਨਸ ਦੇ ਦਰਮਿਆਨ ਹਾਜ਼ਰ ਹੋਣਗੇ। ਫ਼ਿਲਮ ਦਾ ਟਰੇਲਰ ਜੋ ਕਿ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਹਾਲ ਹੀ ਵਿੱਚ ਫਿਲਮ ਦਾ ਇਕ ਗੀਤ ਹੀ ਰਿਲੀਜ਼ ਹੋਇਆ ਹੈ, ਜੋ ਮਿਊਜ਼ਿਕ ਲਵਰਸ 'ਤੇ ਆਪਣੇ ਜਲਵੇ ਬਿਖੇਰ ਰਿਹਾ ਹੈ।

https://www.youtube.com/watch?v=cDsfX4CK9EY

ਫਿਲਮ ਦੀ ਕਹਾਣੀ ਦੋ ਭੈਣਾਂ ਉੱਪਰ ਅਧਾਰਿਤ ਹੈ, ਜਿਨ੍ਹਾਂ ਦਾ ਕਿਰਦਾਰ ਸਾਨੀਆ ਮਲਹੋਤਰਾ ਅਤੇ ਰਾਧਿਕਾ ਮਦਾਨ ਨੇ ਕੀਤਾ ਹੈ। ਇਸ ਫਿਲਮ 'ਚ ਮਲਾਇਕਾ ਅਰੋੜਾ malaika arora khan ਦਾ 'ਆਈਟਮ ਨੰਬਰ' ਹੋਵੇਗਾ, ਜਿਸ ਨਾਲ ਉਹ ਲੰਬੇ ਸਮੇਂ ਬਾਅਦ ਆਪਣਾ ਬਾਲੀਵੁੱਡ ਕਮਬੈਕ ਕਰ ਰਹੀ ਹੈ।ਮਲਾਇਕਾ ਨੇ ਗੀਤ ਦਾ ਆਪਣਾ ਪਹਿਲਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਉਸਨੇ ਪੋਸਟ ਦੇ ਨਾਲ ਕੈਪਸ਼ਨ 'ਚ ਸਿਰਫ 'ਹੈਲੋ-ਹੈਲੋ' ਹੀ ਲਿਖਿਆ ਹੈ। 'ਪਟਾਖਾ' ਦੇ ਦੂਜੇ ਗੀਤ ਨੂੰ ਰੇਖਾ ਭਾਰਦਵਾਜ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਬਾਰੇ ਮਲਾਇਕਾ ਨੇ ਕਿਹਾ ਕਿ ਮੈਂ ਇਸ ਗੀਤ ਦਾ ਹਿੱਸਾ ਬਣਕੇ ਕਾਫੀ ਖੁਸ਼ ਹਾਂ। ਮੈਨੂੰ ਫਿਲਮ ਦੇ ਨਾਂ ਦੇ ਨਾਲ-ਨਾਲ ਇਸ ਗੀਤ ਦਾ ਟਾਈਟਲ ਵੀ ਕਾਫੀ ਪਸੰਦ ਆਇਆ।

https://www.instagram.com/p/BnQfyzCnaVk/?taken-by=malaikaarorakhanofficial

ਮਲਾਇਕਾ malaika arora khan ਕਈ ਫਿਲਮਾਂ 'ਚ ਆਈਟਮ ਨੰਬਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਮਲਾਇਕਾ ਨੇ ਆਖਰੀ ਵਾਰ 'ਡੋਲੀ ਕੀ ਡੋਲੀ' ਫਿਲਮ 'ਚ ਆਈਟਮ ਨੰਬਰ ਕੀਤਾ ਸੀ। ਜੇਕਰ ਗੱਲ 'ਪਟਾਖਾ' ਦੀ ਕੀਤੀ ਜਾਵੇ ਤਾਂ ਇਸ 'ਚ ਮਲਾਇਕਾ 'ਹੈਲੋ-ਹੈਲੋ' ਗੀਤ 'ਤੇ ਜਲਵੇ ਬਿਖੇਰਦੀ ਨਜ਼ਰ ਆਵੇਗੀ।

https://www.instagram.com/p/BnRNUCbnlXA/?taken-by=malaikaarorakhanofficial


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network