ਪਰਮੀਸ਼ ਵਰਮਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਜਾਣੋ ਅਜਿਹਾ ਕਿਉਂ ਕੀਤਾ ਐਕਟਰ ਨੇ?

Reported by: PTC Punjabi Desk | Edited by: Lajwinder kaur  |  September 05th 2022 08:28 PM |  Updated: September 05th 2022 08:20 PM

ਪਰਮੀਸ਼ ਵਰਮਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਜਾਣੋ ਅਜਿਹਾ ਕਿਉਂ ਕੀਤਾ ਐਕਟਰ ਨੇ?

Parmish Verma Shares His New Look Images: ਪੰਜਾਬੀ ਅਦਾਕਾਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਪਰ ਉਨ੍ਹਾਂ ਨੇ ਆਪਣੀ ਨਵੀਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਦੇ ਚਿਹਰੇ ਤੋਂ ਸਟਾਈਲਿਸ਼ ਦਾੜ੍ਹੀ ਤੇ ਮੁੱਛਾਂ ਗਾਇਬ ਹੋ ਗਈਆਂ ਹਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀਆਂ ਹਨ।

actor parmish verma image source instagram

ਹੋਰ ਪੜ੍ਹੋ : ਸਰਗੁਣ ਮਹਿਤਾ ਖੱਟ ਰਹੀ ਹੈ ਵਾਹ ਵਾਹੀ, ਫ਼ਿਲਮ ‘ਕਠਪੁਤਲੀ’ ਨੰਬਰ ਇੱਕ 'ਤੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ

ਇਸ ਕਰਕੇ ਪਰਮੀਸ਼ ਵਰਮਾ ਨੇ ਕੀਤਾ ਹੈ ਨਵਾਂ ਲੁੱਕ

ਜੀ ਹਾਂ ਆਪਣੀ ਨਵੀਂ ਲੁੱਕ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਹੈ- ‘ਜਿਵੇਂ-ਜਿਵੇਂ ਕੈਮਰੇ ਦਾ ਲੈਂਜ਼ ਬਦਲਦਾ ਹੈ, ਤਿਵੇਂ-ਤਿਵੇਂ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ, ਮੈਂ ਆਪਣੇ ਅੰਦਰ ਇੱਕ ਨਵਾਂ ਪਰਮੀਸ਼ ਲੱਭਦਾ ਹਾਂ ਅਤੇ ਹਰ ਵਾਰ ਤੁਹਾਡੇ ਦਿਲ ਵਿੱਚ ਇੱਕ ਨਵੀਂ ਥਾਂ ਲੱਭਣ ਲਈ ਮੈਂ ਆਪਣੀ ਪਛਾਣ ਨੂੰ ਬਦਲਦਾ ਹਾਂ’। ਉਨ੍ਹਾਂ ਦੀ ਕੈਪਸ਼ਨ ਤੋਂ ਪਤਾ ਚੱਲਦਾ ਹੈ। ਦੱਸ ਦਈਏ ਇਹ ਲੁੱਕ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਕਿਰਦਾਰ ਲਈ ਕੀਤੀ ਹੈ। ਇਹ ਉਨ੍ਹਾਂ ਦੇ ਕਿਰਦਾਰ ਦੀ ਮੰਗ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

parmish verma new look pic one image source instagram

ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਪਰਮੀਸ਼ ਵਰਮਾ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਦੱਸ ਦਈਏ ਐਕਟਰ ਆਪਣੇ ਕਿਰਦਾਰ ਨੂੰ ਹੂਬੂਹੂ ਕਰਨ ਦੇ ਲਈ ਆਪਣੀ ਲੁੱਕ ਅਤੇ ਸਰੀਰ ਉੱਤੇ ਬਹੁਤ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਪਰਮੀਸ਼ ਨੇ ਆਪਣੀ ਫ਼ਿਲਮ ਤਬਾਹ ਦੇ ਕਿਰਦਾਰ ਲਈ ਆਪਣਾ ਵਜ਼ਨ ਵਧਾਇਆ ਸੀ। ਫਿਲਹਾਲ ਪਰਮੀਸ਼ ਵਰਮਾ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਲੁੱਕ ਉਨ੍ਹਾਂ ਨੇ ਕਿਹੜੀ ਫ਼ਿਲਮ ਲਈ ਕੀਤੀ ਹੈ।

parmish verma shares pics of baby shower-min image source instagram

ਦੱਸ ਦਈਏ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਪਿਤਾ ਵੀ ਬਣਨ ਵਾਲੇ ਹਨ। ਪਿਛਲੇ ਸਾਲ ਹੀ ਪਰਮੀਸ਼ ਵਰਮਾ ਦਾ ਵਿਆਹ ਕੈਨੇਡਾ ਦੀ ਗੀਤ ਗਰੇਵਾਲ ਨਾਲ ਹੋਇਆ ਸੀ। ਕੁਝ ਪਿਛਲੇ ਮਹੀਨੇ ਹੀ ਪਰਮੀਸ਼ ਵਰਮਾ ਨੇ ਆਪਣੀ ਪਤਨੀ ਲਈ ਬੇਬੀ ਸ਼ਾਵਰ ਪਾਰਟੀ ਦਾ ਅਯੋਜਨ ਕੀਤਾ ਸੀ, ਜਿਸ ਦੀਆਂ ਕੁਝ ਝਲਕੀਆਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

 

View this post on Instagram

 

A post shared by ??????? ????? (@parmishverma)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network