9 ਅਗਸਤ ਨੂੰ ‘ਸਿੰਘਮ’ ਲਗਾਉਣਗੇ ਪੀਟੀਸੀ ਸ਼ੋਅਕੇਸ ‘ਤੇ ਰੌਣਕਾਂ, ਸੁਨਾਉਣਗੇ ਦਿਲਸ਼ੇਰ ਤੇ ਨਿੱਕੀ ਦੇ ਫ਼ਿਲਮ ਨਾਲ ਜੁੜੇ ਦਿਲਚਸਪ ਕਿੱਸੇ

Reported by: PTC Punjabi Desk | Edited by: Lajwinder kaur  |  August 08th 2019 01:38 PM |  Updated: August 08th 2019 01:38 PM

9 ਅਗਸਤ ਨੂੰ ‘ਸਿੰਘਮ’ ਲਗਾਉਣਗੇ ਪੀਟੀਸੀ ਸ਼ੋਅਕੇਸ ‘ਤੇ ਰੌਣਕਾਂ, ਸੁਨਾਉਣਗੇ ਦਿਲਸ਼ੇਰ ਤੇ ਨਿੱਕੀ ਦੇ ਫ਼ਿਲਮ ਨਾਲ ਜੁੜੇ ਦਿਲਚਸਪ ਕਿੱਸੇ

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਜੋ ਕਿ ਪਹਿਲੀ ਵਾਰ ਸਿਲਵਰ ਸਕਰੀਨ ਉੱਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵਾਂ ਅਦਾਕਾਰ ਹਿੰਦੀ ਫ਼ਿਲਮ ਸਿੰਘਮ ਦੀ ਪੰਜਾਬੀ ਰੀਮੇਕ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਲੈ ਕੇ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਵਾਰ ਪੀਟੀਸੀ ਸ਼ੋਅਕੇਸ ਰੌਣਕਾਂ ਲਗਾਉਣਗੇ ਦਿਲਸ਼ੇਰ ਤੇ ਨਿੱਕੀ ਯਾਨੀ ਕਿ ਪਰਮੀਸ਼ ਵਰਮਾ ਤੇ ਸੋਨਮ ਬਾਜਵਾ। ਇਸ ਸ਼ੋਅ ‘ਚ ਉਹ ਸੁਨਾਉਣਗੇ ਫ਼ਿਲਮ ਦੇ ਨਾਲ ਜੁੜੇ ਦਿਲਚਸਪ ਕਿੱਸੇ। ਸਿੰਘਮ ਦੀ ਸਟਾਰ ਕਾਸਟ ਦੇ ਨਾਲ ਖ਼ਾਸ ਮੁਲਾਕਾਤ ਤੁਸੀਂ ਕੱਲ ਯਾਨੀ ਕਿ 9 ਅਗਸਤ ਨੂੰ ਰਾਤੀਂ 10 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਦੇਖ ਸਕਦੇ ਹੋ।

ਹੋਰ ਵੇਖੋ:ਹੈਪੀ ਰਾਏਕੋਟੀ ਦੀ ਦਰਦ ਭਰੀ ਆਵਾਜ਼ ‘ਚ ਰਿਲੀਜ਼ ਹੋਇਆ ‘ਜ਼ਿੰਦਾ’ ਗਾਣਾ, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

ਇਸ ਫ਼ਿਲਮ ਦਾ ਨਿਰਮਾਣ ਖੁਦ ਅਜੈ ਦੇਵਗਨ ਤੇ ਟੀ-ਸੀਰੀਜ਼ ਨੇ ਕੀਤਾ ਹੈ । ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਨਵਨੀਅਤ ਸਿੰਘ ਵੱਲੋਂ ਡਾਇਰੈਕਟਰ ਕੀਤਾ ਗਿਆ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਐਕਸ਼ਨ ਦੇ ਨਾਲ ਭਰਪੂਰ ‘ਸਿੰਘਮ’ ਫ਼ਿਲਮ 9 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network