ਪਰਮੀਸ਼ ਵਰਮਾ ਨੇ ਆਪਣੀ ਧੀ ‘ਸਦਾ’ ਦੇ ਨਾਲ ਸਾਂਝੀ ਕੀਤੀ ਬੇਹੱਦ ਹੀ ਕਿਊਟ ਤਸਵੀਰ, ਫੈਨਜ਼ ਲੁੱਟਾ ਰਹੇ ਨੇ ਪਿਆਰ
Parmish Verma shares his daughter Sadaa cute pic: ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀਸਟਾਰ ਕਲਾਕਾਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। 30 ਸਤੰਬਰ ਨੂੰ ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੈ। ਉਹ ਅਕਸਰ ਹੀ ਆਪਣੇ ਧੀ ਦੇ ਨਾਲ ਪਿਆਰੀ-ਪਿਆਰੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਲਾਡਲੀ ਧੀ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਸੱਚਮੁੱਚ ਪੂਜਾ ਹੇਗੜੇ ਨਾਲ ਹੋ ਗਿਆ ਪਿਆਰ? ਐਕਟਰ ਦੇ ਦੋਸਤ ਨੇ ਦੱਸੀ ਸੱਚਾਈ
image source: Instagram
ਐਕਟਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਧੀ ਸਦਾ ਦੇ ਨਾਲ ਬੇਹੱਦ ਕਿਊਟ ਜਿਹਾ ਫੋਟੋ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘Cause all of Me, ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ♾❤️ #Forever #ਸਦਾ’। ਤਸਵੀਰ ਵਿੱਚ ਦੇਖ ਸਕਦੇ ਹੋ ਨੰਨ੍ਹੀ ਸਦਾ ਆਪਣੇ ਪਾਪਾ ਪਰਮੀਸ਼ ਵਰਮਾ ਦੇ ਸੀਨੇ ਨਾਲ ਲੱਗ ਕੇ ਸੌਂ ਰਹੀ ਹੈ। ਇਸ ਤਸਵੀਰ ਵਿੱਚ ਵੀ ਸਦਾ ਦਾ ਚਿਹਰਾ ਨਹੀਂ ਦਿਖਾਇਆ ਗਿਆ। ਪਰ ਫਿਰ ਵੀ ਦਰਸ਼ਕਾਂ ਨੂੰ ਪਿਓ-ਧੀ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਕਲਾਕਾਰ ਅਤੇ ਫੈਨਜ਼ ਖੂਬ ਤਾਰੀਫ ਕਰ ਰਹੇ ਹਨ।
image source: Instagram
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹਨ। ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ। ਬਹੁਤ ਜਲਦ ਉਹ ਇੰਡੀਆ ਦੇ ਵੱਖ-ਵੱਖ ਰਾਜਾਂ ਵਿੱਚ ਆਪਣੇ ਲਾਈਵ ਮਿਊਜ਼ਿਕ ਸ਼ੋਅਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
image source: Instagram
View this post on Instagram