ਪਰਮੀਸ਼ ਵਰਮਾ ਨੇ ਧੀ ਸਦਾ ਕੌਰ ਦੇ ਨਾਲ ਸਾਂਝੀ ਕੀਤੀ ਤਸਵੀਰ, ਧੀ ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ

Reported by: PTC Punjabi Desk | Edited by: Shaminder  |  November 14th 2022 05:58 PM |  Updated: November 14th 2022 05:58 PM

ਪਰਮੀਸ਼ ਵਰਮਾ ਨੇ ਧੀ ਸਦਾ ਕੌਰ ਦੇ ਨਾਲ ਸਾਂਝੀ ਕੀਤੀ ਤਸਵੀਰ, ਧੀ ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ

ਪਰਮੀਸ਼ ਵਰਮਾ ( Parmish Verma) ਨੇ ਆਪਣੀ ਧੀ (Daughter) ਸਦਾ ਕੌਰ ਦੇ ਨਾਲ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਮੀਸ਼ ਵਰਮਾ ਆਪਣੀ ਧੀ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ ।

parmish verma with wife geet grewal Image Source : instagram

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਲਈ ਆਡੀਸ਼ਨ ਦੇਣ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ

ਉਨ੍ਹਾਂ ਨੇ ਆਪਣੀ ਧੀ ਨੂੰ ਗੋਦ ‘ਚ ਚੁੱਕਿਆ ਹੋਇਆ ਹੈ ਅਤੇ ਉਹ ਉਸ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਧੀ ਦੇ ਨਾਲ ਉਨ੍ਹਾਂ ਦੀ ਇਸ ਕਿਊਟ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ ਦੇ ਘਰ ਪਿਆਰੀ ਜਿਹੀ ਧੀ ਨੇ ਜਨਮ ਲਿਆ ਹੈ ।

Parmish Verma enjoys fatherhood and kisses his little daughter

ਹੋਰ ਪੜ੍ਹੋ : ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

ਜਿਸ ਦਾ ਨਾਮ ਉਨ੍ਹਾਂ ਨੇ ਸਦਾ ਕੌਰ ਰੱਖਿਆ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਇੱਕ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।

Parmish Verma Brother Image Source : instagram

ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

 

View this post on Instagram

 

A post shared by ??????? ????? (@parmishverma)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network