ਇਹ ਬਜ਼ੁਰਗ ਹਨ ਪਰਮੀਸ਼ ਵਰਮਾ ਦੀ ਦੁਨੀਆ, ਤਸਵੀਰ ਸਾਂਝੀ ਕਰ ਕੀਤੀ ਭਾਵੁਕ ਪੋਸਟ

Reported by: PTC Punjabi Desk | Edited by: Aaseen Khan  |  October 12th 2019 10:11 AM |  Updated: October 12th 2019 10:12 AM

ਇਹ ਬਜ਼ੁਰਗ ਹਨ ਪਰਮੀਸ਼ ਵਰਮਾ ਦੀ ਦੁਨੀਆ, ਤਸਵੀਰ ਸਾਂਝੀ ਕਰ ਕੀਤੀ ਭਾਵੁਕ ਪੋਸਟ

ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਜਿੰਨ੍ਹਾਂ ਦੇ ਗੀਤਾਂ 'ਤੇ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਪਰਮੀਸ਼ ਆਪਣੇ ਖ਼ਾਸ ਪਲ ਸਾਂਝੇ ਕਰਦੇ ਰਹਿੰਦੇ ਹਨ। ਹਾਲ ਫਿਲਹਾਲ ਉਹਨਾਂ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਆਪਣੀ ਦੁਨੀਆ ਨੂੰ ਦਰਸ਼ਕਾਂ ਦੇ ਨਾਲ ਮਿਲਵਾਇਆ ਹੈ। ਜੀ ਹਾਂ ਪਰਮੀਸ਼ ਵਰਮਾ ਨੇ ਇੱਕ ਬਜ਼ੁਰਗ ਨਾਲ ਤਸਵੀਰ ਸਾਂਝੀ ਕੀਤੀ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਦੱਸ ਦਈਏ ਇਹ ਨੇ ਪਰਮੀਸ਼ ਵਰਮਾ ਦੇ ਨਾਨੀ ਜੀ ਜਿੰਨ੍ਹਾਂ ਲਈ ਪਰਮੀਸ਼ ਨੇ ਬਹੁਤ ਪਿਆਰਾ ਸੰਦੇਸ਼ ਲਿਖਿਆ ਹੈ।

 

View this post on Instagram

 

God couldn’t be everywhere so he made Grandparents. She is the World of My World. 85 year young Nani

A post shared by Parmish Verma (@parmishverma) on

ਪਰਮੀਸ਼ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਪਰਮਾਤਮਾ ਹਰ ਜਗ੍ਹਾ ਮੌਜੂਦ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਦਾਦਾ-ਦਾਦੀ, ਨਾਨਾ ਨਾਨੀ ਨੂੰ ਬਣਾਇਆ। ਇਹ ਮੇਰੀ ਪੂਰੀ ਦੁਨੀਆ ਦੀ ਦੁਨੀਆ ਹਨ। 85 ਸਾਲ ਦੀ ਜਵਾਨ ਨਾਨੀ'। ਇਸ ਤਸਵੀਰ ਦੇ ਕਮੈਂਟ ਸ਼ੈਕ੍ਸ਼ਨ 'ਚ ਫੈਨਸ ਵੱਲੋਂ ਵੀ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਤਸਵੀਰ 'ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਹੋਰ ਵੇਖੋ : ਮਾਂ ਬੋਲੀ ਪੰਜਾਬੀ ਦੇ ਹੱਕ 'ਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਸ ਤਰ੍ਹਾਂ ਕੀਤੀ ਅਵਾਜ਼ ਬੁਲੰਦ

 

View this post on Instagram

 

No Rich Parents. No Assistance. No Favours. STRAIGHT HUSTLE. ALL DAY. EVERYDAY

A post shared by Parmish Verma (@parmishverma) on

ਪਿਛਲੇ ਦਿਨੀਂ ਆਪਣੇ ਨਵੇਂ ਗੀਤ 4 ਯਾਰ ਨਾਲ ਹਰ ਕਿਸੇ ਨੂੰ ਨਚਾਉਣ ਵਾਲੇ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿੰਘਮ ਫ਼ਿਲਮ ਤੋਂ ਬਾਅਦ ਪਰਮੀਸ਼ ਵਰਮਾ 'ਜਿੰਦੇ ਮੇਰੀਏ' ਫ਼ਿਲਮ 'ਚ ਸੋਨਮ ਬਾਜਵਾ ਨਾਲ ਇੱਕ ਵਾਰ ਫਿਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਦੇਖਣ ਨੂੰ ਮਿਲ ਸਕਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network