ਨਵਾਂ ਗੀਤ ‘Meri Marzi’ ਹੋਇਆ ਰਿਲੀਜ਼, ਪਰਮੀਸ਼ ਵਰਮਾ ਆਪਣੇ ਸਵੈਗ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਹਰ ਵਾਰ ਮਜ਼ੇਦਾਰ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੇ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤ ਮਸਤੀ ਵਾਲੇ ਹੀ ਹੁੰਦੇ ਨੇ । ਪਰਮੀਸ਼ ਵਰਮਾ ਦਾ ਨਵਾਂ ਟਰੈਕ ਮੇਰੀ ਮਰਜ਼ੀ (Meri Marzi) ਰਿਲੀਜ਼ ਹੋ ਚੁੱਕਿਆ ਹੈ।
image source-youtube
ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Pagal’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਪਹਿਲੀ ਝਲਕ
image source-youtube
ਇਸ ਗੀਤ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿ ਉਨ੍ਹਾਂ ਦਾ ਜੋ ਦਿਲ ਕਰਦਾ ਉਹੀ ਕਰਦੇ ਨੇ। ਗਾਣੇ ‘ਚ ਪਰਮੀਸ਼ ਵਰਮਾ ਦਾ ਸਵੈਗ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ Homeboy ਨੇ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। Saregama Music ਦੇ ਯੂਟਿਊਬ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source-youtube
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪਰਮੀਸ਼ ਵਰਮਾ ਆਪਣੇ ਨਵੇਂ ਪ੍ਰੋਜੈਕਟ “ਮੈਂ ਤੇ ਬਾਪੂ” ‘ਤੇ ਕੰਮ ਕਰ ਰਹੇ ਨੇ। ਇਸ ਫ਼ਿਲਮ ‘ਚ ਉਹ ਆਪਣੇ ਪਿਤਾ ਡਾ. ਸਤੀਸ਼ ਵਰਮਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਪਰਮੀਸ਼ ਵਰਮਾ ਅਦਾਕਾਰੀ ਦੇ ਨਾਲ ਗਾਇਕੀ ਦੇ ਖੇਤਰ ਚ ਵੀ ਐਕਟਿਵ ਨੇ। ਉਹ ਫ਼ਿਲਮਾਂ ਦੇ ਨਾਲ-ਨਾਲ ਆਪਣੇ ਸਿੰਗਲ ਟਰੈਕਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ।