ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖਾਲਸਾ ਏਡ ਨਾਲ ਮਿਲ ਕੇ ਕਰਨਗੇ ਸੇਵਾ, ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ
ਕੋਰੋਨਾ ਦੇ ਕਹਿਰ ਕਾਰਨ ਦੇਸ਼ ਦੇ ਵਿਗੜੇ ਹਾਲਾਤ ਹਰ ਇੱਕ ਨੂੰ ਪ੍ਰੇਸ਼ਾਨ ਕਰ ਰਹੇ ਨੇ। ਕੇਂਦਰ ਦੀ ਸਰਕਾਰ ਇਸ ਸਮੇਂ ਹਰ ਇੱਕ ਗੱਲ ਤੋਂ ਆਪਣਾ ਪੱਲਾ ਛੁਡਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸ ਸਮੇਂ ਚੰਗੇ ਲੋਕ ਵੀ ਵੱਧ ਚੜ੍ਹਕੇ ਲੋਕਾਂ ਦੀ ਸੇਵਾ ਕਰ ਰਹੇ ਨੇ। ਖਾਲਸਾ ਏਡ ਸਮਾਜ ਸੇਵੀ ਸੰਸਥਾ ਜੋ ਕਿ ਹਰ ਮੁਸੀਬਤ ‘ਚ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ।
image source-instagram
ਹੋਰ ਪੜ੍ਹੋ : ਗਾਇਕ ਅਮਰ ਸੈਂਬੀ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਂਦੇ ਹੋਏ ਸ਼ੇਅਰ ਕੀਤਾ ਵੀਡੀਓ
image source-instagram
ਖਾਲਸਾ ਏਡ ਵਾਲੇ ਵਿਦੇਸ਼ਾਂ ਤੋਂ ਵੀ ਆਕਸੀਜਨ ਮੁਹੱਈਆ ਕਰਵਾ ਰਹੇ ਨੇ ਤੇ ਇੰਡੀਆ ਭੇਜ ਰਹੇ ਨੇ । ਅਜਿਹੇ 'ਚ ਪੰਜਾਬੀ ਕਲਾਕਾਰ ਵੀ ਖਾਲਸਾ ਏਡ ਸੰਸਥਾ ਦੇ ਨਾਲ ਪੂਰਾ ਸਾਥ ਦੇ ਰਹੇ ਨੇ। ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਮੁਹਿੰਮ 'ਚ ਲੋਕਾਂ ਨੂੰ ਯੋਗਦਾਨ ਪਾਉਂਣ ਦੇ ਲਈ ਬੇਨਤੀ ਕੀਤੀ ਹੈ।
image source-instagram
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਸਾਹ ਲੈਣ ਲਈ ਲੜ ਰਹੇ ਹਨ ਤੇ ਵੱਡੀ ਗਿਣਤੀ ਚ ਲੋਕ ਮੌਤ ਦੇ ਮੂੰਹ ਚ ਜਾ ਰਹੇ ਨੇ । ਆਓ ਅਸੀਂ ਆਪਣੇ ਯਤਨ ਕਰਕੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਵੀ ਲੋਕ ਡੋਨੇਸ਼ਨ ਦੇ ਸਕਦੇ ਹਨ ਕਿਰਪਾ ਕਰਕੇ ਉਹ ਡੋਨੇਸ਼ਨ ਕਰਨ ਤਾਂ ਕਿ ਕੀਮਤੀ ਜਾਨਾਂ ਨੂੰ ਬਚਾ ਸਕੀਏ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਤੇ ਐਕਟਰ ਦੇਵ ਖਰੌੜ ਵੀ ਖਾਲਸਾ ਏਡ ਦੇ ਨਾਲ ਹੱਥ ਮਿਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ।
View this post on Instagram