ਪਰਮੀਸ਼ ਵਰਮਾ ਤੇ ਅੰਬਰ ਦੇ ਇਸ ਪਿਆਰੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
ਪਰਮੀਸ਼ ਵਰਮਾ ਤੇ ਅੰਬਰ ਦੇ ਇਸ ਪਿਆਰੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ : ਪੰਜਾਬੀ ਗਾਇਕ, ਅਦਾਕਾਰ ਅਤੇ ਡਾਇਰੈਕਟਰ ਹਰ ਇੱਕ ਫੀਲਡ 'ਚ ਮੱਲਾਂ ਮਾਰਨ ਵਾਲੇ ਪਰਮੀਸ਼ ਵਰਮਾ ਜਿਹੜੇ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਪਰਮੀਸ਼ ਵਰਮਾ ਦਾ ਬੱਚਿਆਂ ਨਾਲ ਕਿੰਨ੍ਹਾਂ ਗੂੜਾ ਲਗਾਵ ਹੈ ਇਸ ਬਾਰੇ ਤਾਂ ਸਭ ਜਾਣਦੇ ਹੀ ਹਨ, ਪਰ ਕੈਨੇਡਾ 'ਚ ਰਹਿੰਦੀ ਉਹਨਾਂ ਦੀ ਭਤੀਜੀ ਅੰਬਰ ਦਾ ਪਰਮੀਸ਼ ਬਹੁਤ ਜ਼ਿਆਦਾ ਮੋਹ ਕਰਦੇ ਹਨ। ਉਹ ਜਦੋਂ ਵੀ ਕੈਨੇਡਾ ਜਾਂਦੇ ਨੇ ਆਪਣਾ ਜ਼ਿਆਦਾਤਰ ਸਮਾਂ ਕਿਊਟ ਅੰਬਰ ਨਾਲ ਹੀ ਬਿਤਾਉਂਦੇ ਹਨ।
View this post on Instagram
I’ve filed papers to adopt this monkey, Congrats Insta Family, She’s ours forever ????? @ambar.brar
ਉਹਨਾਂ ਹਾਲ 'ਚ ਅੰਬਰ ਨਾਲ ਇੱਕ ਹੋਰ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਉਹ ਅੰਬਰ ਨਾਲ ਮਸਤੀ ਕਰ ਰਹੇ ਹਨ। ਅਤੇ ਦੋਨੋ ਹੀ ਅਜਿਹਾ ਕਰਦੇ ਬੜੇ ਹੀ ਪਿਆਰੇ ਲੱਗ ਰਹੇ ਹਨ। ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਵੇਖੋ : ਪਰਮੀਸ਼ ਵਰਮਾ ਦੀ ਫਿਲਮ 'ਸਿੰਘਮ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਜੇ ਦੇਵਗਨ ਨੇ ਕੀਤਾ ਐਲਾਨ
ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਾਮੀਕਾ ਗੱਬੀ ਨਾਲ ਉਹਨਾਂ ਦੀ ਫਿਲਮ ਦਿਲ ਦੀਆਂ ਗੱਲਾਂ 10 ਮਈ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੀ ਸਿੰਘਮ ਦੀ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਪੰਜਾਬੀ ਸਿੰਘਮ 9 ਦਿਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ।