ਪਰਮੀਸ਼ ਵਰਮਾ ਤੇ ਗੁਰਮਨਾਮ ਭੁੱਲਰ 'ਚ ਰਿਹਾ ਬਰਾਬਰੀ ਦਾ ਮੁਕਾਬਲਾ , ਇਹਨਾਂ ਪੀਟੀਸੀ ਮਿਊਜ਼ਿਕ ਅਵਾਰਡਜ਼ ਨਾਲ ਗਏ ਨਿਵਾਜ਼ੇ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 11th 2018 12:34 PM |  Updated: December 11th 2018 12:55 PM

ਪਰਮੀਸ਼ ਵਰਮਾ ਤੇ ਗੁਰਮਨਾਮ ਭੁੱਲਰ 'ਚ ਰਿਹਾ ਬਰਾਬਰੀ ਦਾ ਮੁਕਾਬਲਾ , ਇਹਨਾਂ ਪੀਟੀਸੀ ਮਿਊਜ਼ਿਕ ਅਵਾਰਡਜ਼ ਨਾਲ ਗਏ ਨਿਵਾਜ਼ੇ , ਦੇਖੋ ਵੀਡੀਓ

ਪਰਮੀਸ਼ ਵਰਮਾ ਤੇ ਗੁਰਮਨਾਮ ਭੁੱਲਰ 'ਚ ਰਿਹਾ ਬਰਾਬਰੀ ਦਾ ਮੁਕਾਬਲਾ , ਇਹਨਾਂ ਪੀਟੀਸੀ ਮਿਊਜ਼ਿਕ ਅਵਾਰਡਜ਼ ਨਾਲ ਗਏ ਨਿਵਾਜ਼ੇ , ਦੇਖੋ ਵੀਡੀਓ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 , ਜਿਸ ਦਾ ਤੁਸੀਂ ਸਾਰਿਆਂ ਨੇ 8 ਦਿਸੰਬਰ ਨੂੰ ਪੀਟੀਸੀ ਪੰਜਾਬੀ ਦੇ ਟੀਵੀ ਚੈੱਨਲ 'ਤੇ ਲਾਈਵ ਅਨੰਦ ਮਾਣਿਆ। ਇਸ ਅਵਾਰਡ ਸ਼ੋ 'ਚ ਵੱਖ ਵੱਖ ਕੈਟੇਗਰੀਆਂ 'ਚ ਪੂਰੀ ਪੰਜਾਬੀ ਇੰਡਸਟਰੀ ਨੂੰ ਸਨਮਾਨਿਤ ਕੀਤਾ ਗਿਆ।

https://www.youtube.com/watch?v=yfa7WlWRUCg&t=225s

ਜਿਸ ਮਿਊਜ਼ਿਕ ਅਵਾਰਡ ਦੀ ਸਭ ਤੋਂ ਵੱਧ ਚਰਚਾ ਰਹੀ ਯਾਨੀ ਮੋਸ੍ਟ ਪਾਪੂਲਰ ਸਾਂਗ ਆਫ਼ ਦ ਈਅਰ 'ਚ 2 ਵੱਡੇ ਗਾਣਿਆਂ 'ਚ ਬਰਾਬਰੀ ਦਾ ਮੁਕਾਬਲਾ ਰਿਹਾ ਪਰ ਪੀਟੀਸੀ ਨੇ ਵੀ ਦੋਨਾਂ ਦਾ ਮਾਣ ਰੱਖਦੇ ਹੋਏ ਦੋਨਾਂ ਨੂੰ ਹੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੋਸ੍ਟ ਪਾਪੂਲਰ ਸਾਂਗ ਆਫ ਦ ਈਅਰ 'ਚ ਗੁਰਨਾਮ ਭੁੱਲਰ ਹੋਰਾਂ ਦੇ ਗਾਣੇ 'ਡਾਇਮੰਡ' ਅਤੇ ਪਰਮੀਸ਼ ਵਰਮਾ ਦੇ ਗਾਣੇ 'ਗਾਲ ਨੀ ਕੱਢਣੀ' ਨੂੰ ਮਿਲਿਆ।

https://www.youtube.com/watch?v=Pi-8wniGBzc&t=102s

ਇਹਨਾਂ ਦੋਨਾਂ ਗਾਣਿਆਂ ਨੂੰ ਦਰਸ਼ਕਾਂ ਨੇ ਵੋਟਾਂ ਪਾ ਕੇ ਇਸ ਵੱਡੇ ਇਨਾਮ ਦਾ ਹੱਕਦਾਰ ਬਣਾਇਆ ਹੈ। ਜਿੱਥੇ ਗੁਰਨਾਮ ਭੁੱਲਰ ਨੇ ਆਪਣੀ ਇਸ ਉਪਲੱਬਧੀ ਨੂੰ ਆਪਣੀ ਸਾਰੀ ਟੀਮ ਅਤੇ ਆਪਣੇ ਫੈਨਜ਼ ਨੂੰ ਸਮਰਪਿਤ ਕੀਤਾ ਉੱਥੇ ਹੀ ਪਰਮੀਸ਼ ਵਰਮਾ ਵੀ ਆਪਣੀ ਪੂਰੀ ਟੀਮ ਨਾਲ ਸਟੇਜ਼ 'ਤੇ ਅਵਾਰਡ ਰਿਸੀਵ ਕਰਨ ਪਹੁੰਚੇ ਅਤੇ ਉਹਨਾਂ ਵੀ ਆਪਣੇ ਸਰੋਤਿਆਂ ਨੂੰ ਇਸ ਅਵਾਰਡ ਨਾਲ ਸੰਬੋਧਿਤ ਕੀਤਾ।

https://www.youtube.com/watch?v=_8iO4uiC3sA&t=4s

ਜੈਜ਼ੀ ਬੀ ਹੋਰਾਂ ਵੱਲੋਂ ਇਸ ਅਵਾਰਡ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਤੇ ਜੈਜ਼ੀ ਬੀ ਨੇ ਲੋਕਾਂ ਤੋਂ ਪੁੱਛਿਆ ਕਿ ਕਿਸ ਨੂੰ ਇਹ ਅਵਾਰਡ ਮਿਲਣਾ ਚਾਹੀਦਾ ਹੈ ਤਾਂ ਸਿਰਫ ਦੋ ਨਾਮ ਹੀ ਚਾਰੇ ਪਾਸੇ ਗੂੰਜ ਰਹੇ ਸੀ। ਗਾਲ ਨੀ ਕੱਢਣੀ ਅਤੇ ਡਾਇਮੰਡ 'ਤੇ ਜਨਾਬ ਉਹ ਇਸ ਲਈ ਕਿ ਵੋਟਾਂ ਪਾਉਣ ਵਾਲੇ ਵੀ ਉਹ ਹੀ ਲੋਕ ਸਨ ਜਿੰਨ੍ਹਾਂ ਨੇ ਇਹਨਾਂ ਗਾਣਿਆਂ ਨੂੰ ਇਹਨਾਂ ਪਿਆਰ ਬਖਸ਼ਿਆ।

ਹੋਰ ਪੜ੍ਹੋ : ਮਾਣਕ ਮੇਲਾ : ਜਾਣੋ ਕਦੋਂ ਤੇ ਕਿਹੜੇ ਗਾਇਕ ਕੁਲਦੀਪ ਮਾਣਕ ਦੀਆਂ ਯਾਦਾਂ ਕਰਨਗੇ ਤਾਜ਼ਾ

https://www.youtube.com/watch?v=EUoLpPjJqNk

ਅਵਾਰਡ ਸ਼ੋ 'ਚ ਕਈ ਵੱਡੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਆਰਟਿਸਟਾਂ ਨੇ ਆਪਣੀ ਆਪਣੀ ਪਰਫਾਰਮੈਂਸ ਨਾਲ ਮਾਹੌਲ ਬਣਾਈ ਰਖਿਆ ਜਿੰਨ੍ਹਾਂ 'ਚ ਬੋਹੇਮੀਆ , ਗੌਹਰ ਖਾਨ , ਜੈਜ਼ੀ ਬੀ , ਸਾਰਾ ਗੁਰਪਾਲ , ਜੈਸਮੀਨ ਸੈਂਡਲਾਸ , ਅਤੇ ਕਾਮੇਡੀਅਨ ਸੁਦੇਸ਼ ਲਹਿਰੀ ਵਰਗੇ ਵੱਡੇ ਨਾਮ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network