ਪਰਮੀਸ਼ ਵਰਮਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣੇ ਪਿਤਾ ਸਤੀਸ਼ ਵਰਮਾ ਦਾ ਜਨਮ ਦਿਨ
ਅੱਜ ਦਾ ਦਿਨ ਪਰਮੀਸ਼ ਵਰਮਾ ਲਈ ਖ਼ਾਸ ਹੈ ਕਿਉਂਕਿ ਅੱਜ ਉਸ ਦੇ ਪਿਤਾ ਸਤੀਸ਼ ਵਰਮਾ ਦਾ ਜਨਮ ਦਿਨ ਹੈ । ਇਸ ਖ਼ਾਸ ਦਿਨ ਤੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਪਰਮੀਸ਼ ਵਰਮਾ ਉਹਨਾਂ ਦੇ ਪਿਤਾ ਤੇ ਭਰਾ ਦਿਖਾਈ ਦੇ ਰਹੇ ਹਨ । ਇਸ ਵੀਡੀਓ ਵਿੱਚ ਸਤੀਸ਼ ਵਰਮਾ ਕੇਕ ਕੱਟ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਕੇ ਪਰਮੀਸ਼ ਵਰਮਾ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।
https://www.instagram.com/p/CEr0yCeBhs_/
ਜੇਕਰ ਦੇਖਿਆ ਜਾਵੇ ਤਾਂ ਪਰਮੀਸ਼ ਵਰਮਾ ਨੂੰ ਅਦਾਕਾਰੀ ਦੀ ਗੁੜਤੀ ਆਪਣੇ ਪਿਤਾ ਸਤੀਸ਼ ਵਰਮਾ ਤੋਂ ਹੀ ਮਿਲੀ ਹੈ ਕਿਉਂਕਿ ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ । ਉਹ ਵੀ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ । ਡਾ. ਸਤੀਸ਼ ਵਰਮਾ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹੋਣ ਦੇ ਨਾਲ ਨਾਲ ਚੰਗੇ ਲੇਖਕ ਵੀ ਹਨ ।
https://www.instagram.com/p/CBsxv3mhXct/
ਉਹਨਾਂ ਨੇ ਕਈ ਨਾਟਕ ਤੇ ਕਿਤਾਬਾਂ ਲਿਖੀਆਂ ਹਨ । ਇਸ ਤੋਂ ਇਲਾਵਾਂ ਉਹਨਾਂ ਨੇ ਰੇਡੀਓ ਤੇ ਵੀ ਕੰਮ ਕੀਤਾ ਹੈ । ਉਹਨਾਂ ਨੇ ਨੀਰੂ ਬਾਜਵਾ ਦੀ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਡਾ. ਸਤੀਸ਼ ਵਰਮਾ ਸਰਬਜੀਤ ਚੀਮਾ ਦੀ ਫ਼ਿਲਮ ਪੰਜਾਬ ਬੋਲਦਾ ਲਿਖੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਯਾਰ ਅਣਮੁੱਲੇ ਤੇ Burrraahh ਵਿੱਚ ਵੀ ਕੰਮ ਕੀਤਾ ਹੈ । ਸੋ ਅਸੀਂ ਕਹਿ ਸਕਦੇ ਹਾਂ ਕਿ ਪਰਮੀਸ਼ ਵਰਮਾ ਨੂੰ ਇਹ ਸਾਰੇ ਗੁਣ ਗੁੜਤੀ ਵਿੱਚ ਮਿਲੇ ਹਨ ।
https://www.instagram.com/p/CAM5BbwhHOs/