ਪਰੀਆਂ ਤੋਂ ਸੋਹਣੀ ਜੱਟੀ ਹੋਣ ਦੇ ਬਾਵਜੂਦ ਵੀ ਕਿਉਂ ਆਕੜ 'ਚ ਹਨ ਅੰਮ੍ਰਿਤ ਮਾਨ ਉਸ ਨਾਲ

Reported by: PTC Punjabi Desk | Edited by: Rajan Sharma  |  July 27th 2018 11:00 AM |  Updated: July 27th 2018 11:00 AM

ਪਰੀਆਂ ਤੋਂ ਸੋਹਣੀ ਜੱਟੀ ਹੋਣ ਦੇ ਬਾਵਜੂਦ ਵੀ ਕਿਉਂ ਆਕੜ 'ਚ ਹਨ ਅੰਮ੍ਰਿਤ ਮਾਨ ਉਸ ਨਾਲ

ਮਸ਼ਹੂਰ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ amrit maan ਦੁਬਾਰਾ ਤੋਂ ਫਿਰ ਹਾਜ਼ਰ ਹਨ ਆਪਣਾ ਗੀਤ ਲੈਕੇ 'ਪਰੀਆਂ ਤੋਂ ਸੋਹਣੀ' punjabi song| ਇਸ ਗੀਤ ਵਿੱਚ ਅੰਮ੍ਰਿਤ ਮਾਨ ਤੋਂ ਇਲਾਵਾ ਜੋ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ ਉਹ ਹੈ ਮਸ਼ਹੂਰ ਪੰਜਾਬੀ ਮਾਡਲ ਸਿੰਮ ਸਿੰਘ| ਜਿਥੇ ਇੱਕ ਪਾਸੇ ਇਸ ਗੀਤ ਨੂੰ ਲਿਖਿਆ ਹੈ ਅੰਮ੍ਰਿਤ ਸਿੰਘ ਨੇ ਖੁਦ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ| ਜੇਕਰ ਗੀਤ ਵਿੱਚ ਲੀਡ ਏਕ੍ਟਰਸ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾ ਵੀ ਅੰਮ੍ਰਿਤ ਮਾਨ ਅਤੇ ਸਿੰਮ ਸਿੰਘ ਉਹਨਾਂ ਦੇ ਗੀਤ ਕਾਲੀ ਕਮੈਰੋ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ| ਜਿੱਥੇ ਇੱਕ ਪਾਸੇ ਅੰਮ੍ਰਿਤ ਮਾਨ ਨੇ ਇਸ ਗੀਤ ਨਾਲ ਇੱਕ ਨਵਾਂ ਤੇ ਕੁਝ ਵੱਖਰਾ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ ਓਥੇ ਹੀ ਸਾਨੂੰ ਪੂਰੀ ਉਮੀਦ ਹੈ ਬਹੁਤ ਜਲਦ ਇਹ ਗੀਤ ਪਰੀਆਂ ਤੋਂ ਸੋਹਣੀ ਸੋਸ਼ਲ ਮੀਡਿਆ ਤੇ ਪੂਰਾ ਟਰੈਂਡ ਕਰ ਜਾਏਗਾ|

https://www.youtube.com/watch?v=MT4tGQWKasQ

ਮਿਊਜ਼ਿਕ punjabi song ਤੋਂ ਇਲਾਵਾ ਜੇਕਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ amrit maan ਜਲਦ ਹੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਵੱਡੇ ਪੜ੍ਹਦੇ ਤੇ ਦਿਖਾਈ ਦੇਣਗੇ ਉਹ ਵੀ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਆਟੇ ਦੀ ਚਿੜੀ' ਵਿੱਚ| ਉਹਨਾਂ ਦੀ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾਂ ਰਹੀ ਹੈ ਜੇਕਰ ਫ਼ਿਲਮ ਦੀ ਕਾਸ੍ਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਦਿਖਾਈ ਦੇਣਗੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਤੇ ਸਰਦਾਰ ਸੋਹੀ| ਫ਼ਿਲਮ ਦਾ ਜਿਆਦਾਤਰ ਸ਼ੂਟ ਪੂਰਾ ਹੋ ਚੁੱਕਾ ਹੈ|

https://www.instagram.com/p/Bg5A544n7bl/?taken-by=neerubajwa


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network