ਪਰੀਨੀਤੀ ਚੋਪੜਾ ਦੇ ਦਿਨ ਚਲ ਰਹੇ ਹਨ ਮਾੜੇ, 'ਲਾਈਫ ਇਨ ਮੈਟਰੋ-2' 'ਚੋਂ ਆਊਟ

Reported by: PTC Punjabi Desk | Edited by: Rupinder Kaler  |  October 29th 2018 07:15 AM |  Updated: October 29th 2018 07:15 AM

ਪਰੀਨੀਤੀ ਚੋਪੜਾ ਦੇ ਦਿਨ ਚਲ ਰਹੇ ਹਨ ਮਾੜੇ, 'ਲਾਈਫ ਇਨ ਮੈਟਰੋ-2' 'ਚੋਂ ਆਊਟ

ਬਾਲੀਵੁੱਡ ਦੀ ਅਦਾਕਾਰਾ ਪਰੀਨੀਤੀ ਚੋਪੜਾ ਦੇ ਦਿਨ ਖਰਾਬ ਚਲ ਰਹੇ ਹਨ ਕਿਉਂਕਿ ਹਾਲ ਹੀ 'ਚ ਉਹਨਾਂ ਦੀ ਆਈ ਫ਼ਿਲਮ 'ਨਮਸਤੇ ਇੰਗਲੈਂਡ' ਕੁਝ ਖਾਸ ਬਿਜਨੈਂਸ ਨਹੀਂ ਕਰ ਸਕੀ ।ਪਰ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਸਨ ਕਿ ਉਹ ਜਲਦੀ ਹੀ 'ਲਾਈਫ ਇਨ ਮੈਟਰੋ' ਦੇ ਸੀਕੁਅਲ 'ਚ ਨਜ਼ਰ ਆਵੇਗੀ।ਪਰ ਹੁਣ ਖ਼ਬਰ ਆਈ ਹੈ ਕਿ ਉਹ ਹੁਣ ਇਸ ਸੀਕੁਅਲ ਫ਼ਿਲਮ ਦਾ ਹਿੱਸਾ ਨਹੀਂ ਬਣ ਰਹੀ ।

ਹੋਰ ਵੇਖੋ :ਕਨਵਰ ਗਰੇਵਾਲ ਦਾ ਦੇਖੋ ਨਵਾਂ ਅੰਦਾਜ਼, ਗਾਣੇ ਦਾ ਫ੍ਰਸਟ ਲੁੱਕ ਜਾਰੀ

parineeti-chopra parineeti-chopra

ਬਾਲੀਵੁੱਡ ਤੋਂ ਆਈ ਖਬਰ ਦੀ ਮੰਨੀਏ ਤਾਂ ਪਰੀਨੀਤੀ ਦਾ ਇਸ ਫ਼ਿਲਮ ਨੂੰ ਇਨਕਾਰ ਕਰਨ ਦਾ ਕਾਰਨ ਡੇਟਸ ਦੀ ਦਿੱਕਤ ਹੈ।ਪਰੀਨੀਤੀ ਚੋਪੜਾ ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਜਬਰੀਆ ਜੋੜੀ' 'ਚ ਨਜ਼ਰ ਆਉਣ ਵਾਲੀ ਹੈ।ਇਸ ਤੋਂ ਪਹਿਲਾ 'ਕੇਸਰੀ' ਫਿਲਮ ਦੇ ਸੈੱਟ 'ਤੇ ਅੱਗ ਲੱਗਣ ਕਰਕੇ ਫ਼ਿਲਮ ਦੀ ਸ਼ੂਟਿੰਗ ਨੂੰ ਅੱਧ-ਵਿਚਾਲੇ ਰੋਕ ਦਿੱਤਾ ਸੀ ਪਰ ਹੁਣ ਫਿਲਮ ਦੀ ਸ਼ੂਟਿੰਗ  ਸ਼ੁਰੂ ਹੋ ਰਹੀ ਹੈ । 'ਕੇਸਰੀ' ਫਿਲਮ ਵਿੱਚ ਅਕਸ਼ੇ ਕੁਮਾਰ ਤੇ ਪਰੀਨੀਤੀ ਚੋਪੜਾ ਦੀ ੧੫ ਦਿਨਾਂ ਦੀ ਸ਼ੂਟਿੰਗ ਬਾਕੀ ਹੈ।

ਹੋਰ ਵੇਖੋ :ਧਰਤੀ ‘ਤੇ ਕਿਉਂ ਨਹੀਂ ਲੱਗ ਰਹੇ ਨੇਹਾ ਕੱਕੜ ਦੇ ਪੈਰ! ਦੱਸਿਆ ਖੁਸ਼ੀ ਦਾ ਰਾਜ਼ ,ਵੇਖੋ ਵੀਡਿਓ

parineeti-chopra parineeti-chopra

ਅਨੁਰਾਗ ਬਸੂ ਨੂੰ ਆਪਣੀ ਫ਼ਿਲਮ 'ਲਾਈਫ ਇੰਨ ਮੈਟਰੋ-੨' ਲਈ ਜਿਨ੍ਹਾਂ ਤਾਰੀਕਾਂ ਦੀ ਲੋੜ ਸੀ, ਪਰੀਨੀਤੀ ਚੋਪੜਾ ਉਨ੍ਹਾਂ ਤਾਰੀਕਾਂ 'ਚ ਕਾਫੀ ਰੁੱਝੀ ਹੋਈ ਹੈ ਜਿਸ ਕਰਕੇ ਉਹਨਾਂ ਨੂੰ ਇਸ ਫਿਲਮ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਰੀਨੀਤੀ ਤੋਂ ਬਾਅਦ ਹੁਣ ਇਹ ਫ਼ਿਲਮ ਕਿਸ ਐਕਟਰੈੱਸ ਨੂੰ ਮਿਲਦੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network