ਯੁਵਰਾਜ ਹੰਸ ਹਨ ਬਹੁਤ ਹੀ ਸ਼ਰਮੀਲੇ, ਮਾਨਸੀ ਸ਼ਰਮਾ ਨੇ ਫ਼ਿਲਮ 'ਪਰਿੰਦੇ' ਦੇ ਸੈੱਟ 'ਤੇ ਕੁਝ ਇਸ ਤਰ੍ਹਾਂ ਕੀਤਾ ਖੁਲਾਸਾ…!

Reported by: PTC Punjabi Desk | Edited by: Rupinder Kaler  |  July 16th 2019 03:30 PM |  Updated: July 16th 2019 03:32 PM

ਯੁਵਰਾਜ ਹੰਸ ਹਨ ਬਹੁਤ ਹੀ ਸ਼ਰਮੀਲੇ, ਮਾਨਸੀ ਸ਼ਰਮਾ ਨੇ ਫ਼ਿਲਮ 'ਪਰਿੰਦੇ' ਦੇ ਸੈੱਟ 'ਤੇ ਕੁਝ ਇਸ ਤਰ੍ਹਾਂ ਕੀਤਾ ਖੁਲਾਸਾ…!

ਪੰਜਾਬੀ ਫ਼ਿਲਮ 'ਪਰਿੰਦੇ' ਦੀ ਸ਼ੂਟਿੰਗ ਜੋਰ-ਸ਼ੋਰ ਨਾਲ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਵੱਖਰੇ ਅੰਜਾਜ਼ ਵਿੱਚ ਨਜ਼ਰ ਆਉਣਗੇ ।ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਯੁਵਰਾਜ ਹੰਸ ਆਪਣੀ ਆਮ ਲੁੱਕ ਨਾਲੋਂ ਬਿਲਕੁਲ ਹਟ ਕੇ ਪੱਗ ਵਿੱਚ ਨਜ਼ਰ ਆਵੇਗਾ।ਇਸ ਦਾ ਖੁਲਾਸਾ ਪੀਟੀਸੀ ਪੰਜਾਬੀ ਦੇ ਐਂਕਰ ਮੁਨੀਸ਼ ਪੁਰੀ ਨੇ ਸ਼ੂਟਿੰਗ ਵਾਲੀ ਲੋਕੇਸ਼ਨ ਤੇ ਪਹੁੰਚ ਕੇ ਕੀਤਾ ਹੈ । ਮੁਨੀਸ਼ ਨੇ ਫ਼ਿਲਮ ਦੀ ਸਟਾਰ ਕਾਸਟ ਤੇ ਫ਼ਿਲਮ ਦੇ ਡਾਇਰੈਕਟ ਨਾਲ ਖਾਸ ਗੱਲ ਬਾਤ ਕੀਤੀ ।

https://www.instagram.com/p/BysefuBFgAE/

ਇਸ ਗੱਲਬਾਤ ਵਿੱਚ ਫ਼ਿਲਮ ਨੂੰ ਲੈ ਕੇ ਕਈ ਖੁਲਾਸੇ ਹੋਏ ਹਨ । ਫ਼ਿਲਮ ਦੀ ਕਹਾਣੀ ਤੇ ਨਜ਼ਰ ਪਾਈ ਜਾਵੇ ਤਾਂ ਫ਼ਿਲਮ ਦੀ ਕਹਾਣੀ ਕਾਲਜ਼ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਰਦ ਗਿਰਦ ਘੁੰਮਦੀ ਹੈ । ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤ ਕਾਲਜ਼ਾਂ ਤੇ ਯੂਨੀਵਰਸਿਟੀਆਂ ਤੇ ਹਾਵੀ ਹੁੰਦੀ ਜਾ ਰਹੀ ਹੈ ।ਫ਼ਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਹੀਰੋਇਨ ਯੁਵਰਾਜ ਦੀ ਧਰਮ ਪਤਨੀ ਮਾਨਸੀ ਸ਼ਰਮਾ ਹੈ। ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਦੋਵੇਂ ਕਿਸੇ ਫ਼ਿਲਮ ਵਿੱਚ ਇੱਕਠੇ ਨਜ਼ਰ ਆਉਂਣਗੇ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਡਾਇਰੈਕਟ ਕਰ ਰਹੇ ਹਨ। ਯੁਵਰਾਜ ਹੰਸ ਤੇ ਮਾਨਸੀ ਤੋਂ ਇਲਾਵਾ ਗਾਇਕ ਤੇ ਅਦਾਕਾਰ ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ, ਵਿਜੇ ਟੰਡਨ, ਤਰਸੇਮ, ਅਮਨ ਕੌਤਿਸ਼ ਅਤੇ ਮਲਕੀਤ ਰੌਣੀ ਸਮੇਤ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network