ਪਰਦੀਪ ਸਰਾਂ ਨੇ ਆਪਣੀ ਪਤਨੀ ਦੇ ਬਰਥਡੇਅ ‘ਤੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ਾਸ ਤਸਵੀਰਾਂ, ਕੌਰ ਬੀ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਦਿੱਤੀ ਵਧਾਈ

Reported by: PTC Punjabi Desk | Edited by: Lajwinder kaur  |  May 25th 2021 10:27 AM |  Updated: May 25th 2021 10:35 AM

ਪਰਦੀਪ ਸਰਾਂ ਨੇ ਆਪਣੀ ਪਤਨੀ ਦੇ ਬਰਥਡੇਅ ‘ਤੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ਾਸ ਤਸਵੀਰਾਂ, ਕੌਰ ਬੀ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਦਿੱਤੀ ਵਧਾਈ

ਪੰਜਾਬੀ ਗਾਇਕ ਪਰਦੀਪ ਸਰਾਂ (??????? ????) ਜੋ ਕਿ ਵਿਆਹ ਦੇ ਬੰਧਨ 'ਚ ਬੱਝ ਗਏ ।  ਉਨ੍ਹਾਂ ਨੇ ਪੋਸਟ ਪਾ ਕੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪਹਿਲੀ ਵਾਰ ਆਪਣੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ।

singer pardeep sran got married image source-instagram

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪਿਉ ਦੇ ਸਿਰ ‘ਚ ਤੇਲ ਮਾਲਿਸ਼ ਕਰਦੀ ਨਜ਼ਰ ਆਈ ਸਾਂਝ, ਦੇਖੋ ਵੀਡੀਓ

pardeep sran's wife image image source-instagram

ਜੀ ਹਾਂ ਉਨ੍ਹਾਂ ਨੇ ਆਪਣੀ ਪਤਨੀ ਦੇ ਬਰਥਡੇਅ ਦੇ ਖ਼ਾਸ ਮੌਕੇ ਉੱਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਆਪਣੇ ਲਾਈਫ ਪਾਰਟਨਰ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ- ‘ਮੇਰੀ ਜ਼ਿੰਦਗੀ ਨੂੰ ਅਰਥ ਦੇਣ ਵਾਲੀ ਮੁਟਿਆਰ ਨੂੰ ਹੈਪੀ ਬਰਥਡੇਅ’। ਇਸ ਪੋਸਟ ਉੱਤੇ ਪੰਜਾਬੀ ਗਾਇਕ ਕੌਰ ਬੀ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਭਾਬੀ ਤੇ ਪਰਦੀਪ ਸਰਾਂ ਨੂੰ ਵਧਾਈਆਂ ਦੇ ਰਹੇ ਨੇ।

singer pardeep sran married with shukhveer kaur image source-instagram

ਜੇ ਗੱਲ ਕਰੀਏ ਵਾਈਸ ਆਫ ਪੰਜਾਬ-2 ਦੇ ਜੇਤੂ ਪਰਦੀਪ ਸਰਾਂ ਦੇ ਵਰਕ ਫਰੰਟ ਦੀ ਤਾਂ ਉਹ ਮੇਰਾ ਗੁੱਸਾ, ਚੰਨਾ, ਦਾਦੇ ਦੀ ਦੁਨਾਲੀ, ਪਰਿੰਦੇ, ਮਾਂ, ਹੈੱਡਕੱਫਸ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਸੁਪਰ ਹਿੱਟ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ। ਉਹ ਸ਼ਾਹਰੁਖ ਖ਼ਾਨ, ਸੁਸ਼ਾਂਤ ਸਿੰਘ ਰਾਜਪੂਤ, ਰਣਬੀਰ ਕਪੂਰ ਤੋਂ ਇਲਾਵਾ ਕਈ ਹੋਰ ਅਦਾਕਾਰਾਂ ਦੇ ਲਈ ਪਲੇਅਬੈਕ ਸਿੰਗਿੰਗ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਅਸੀਸ ‘ਚ ਅਦਾਕਾਰੀ ਵੀ ਕਰ ਚੁੱਕੇ ਨੇ।

image of pardeep sran wedding comments

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network