ਅਦਾਕਾਰਾ ਪੂਨਮ ਢਿੱਲੋਂ ਦੀ ਧੀ ਵੀ ਹੁਣ ਕਰਨ ਜਾ ਰਹੀ ਬਾਲੀਵੁੱਡ 'ਚ ਐਂਟਰੀ
ਆਪਣੇ ਜ਼ਮਾਨੇ 'ਚ ਮਸ਼ਹੂਰ ਰਹੀ ਅਦਾਕਾਰਾ ਪੂਨਮ ਢਿੱਲੋਂ ਦੀ ਧੀ ਪਾਲੋਮਾ ਵੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ । ਪਾਲੋਮਾ ਵੀ ਆਪਣੀ ਮਾਂ ਵਾਂਗ ਬੇਹੱਦ ਖੂਬਸੂਰਤ ਹੈ ।ਸੋਸ਼ਲ ਮੀਡੀਆ 'ਤੇ ਪਾਲੋਮਾ ਕਾਫੀ ਸਰਗਰਮ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 35 ਹਜ਼ਾਰ ਤੋਂ ਜ਼ਿਆਦਾ ਫਾਲੋਵਰਸ ਹਨ ।
https://www.instagram.com/p/BwXifoxhU8y/
ਪਾਲੋਮਾ ਇੱਕ ਫਿੱਟਨੈੱਸ ਪਸੰਦ ਸਟਾਰਕਿਡ ਹੈ ,ਉੱਂਝ ਤਾਂ ਕਿਹਾ ਜਾਂਦਾ ਹੈ ਪਾਲੋਮਾ ਫੁੱਟਬਾਲਰ ਬਣਨਾ ਚਾਹੁੰਦੀ ਹੈ ਪਰ ਉਸ ਦੀ ਖੂਬਸੂਰਤੀ ਅਤੇ ਲੁੱਕ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ ਬਾਲੀਵੁੱਡ 'ਚ ਐਂਟਰੀ ਮਾਰ ਸਕਦੀ ਹੈ ।
https://www.instagram.com/p/B3Euu6gBd6L/
ਪੂਨਮ ਢਿੱਲੋਂ ਇੱਕ ਅਜਿਹਾ ਨਾਂਅ ਜਿਸ ਨੇ ਬਾਲੀਵੁੱਡ ‘ਚ ਇੱਕ ਲੰਮਾ ਸਮਾਂ ਰਾਜ ਕੀਤਾ । ਪੂਨਮ ਢਿੱਲੋਂ ਦਾ ਜਨਮ ਅਪ੍ਰੈਲ1962 ‘ਚ ਕਾਨਪੁਰ ‘ਚ ਹੋਇਆ ਸੀ । ਪਰ ਉਨ੍ਹਾਂ ਦਾ ਪਾਲਣ ਪੋਸ਼ਣ ਚੰਡੀਗੜ ‘ਚ ਹੋਇਆ । 16 ਸਾਲ ਦੀ ਉਮਰ ‘ਚ ਹੀ ਪੂਨਮ ਢਿੱਲੋਂ ਨੇ ਅਦਾਕਾਰੀ ਦੇ ਖੇਤਰ ‘ਚ ਨਾਂਅ ਚਮਕਾਉਣਾ ਸ਼ੁਰੂ ਕਰ ਦਿੱਤਾ ਸੀ ।
https://www.instagram.com/p/B1bblhzBFVe/
ਯਸ਼ ਚੋਪੜਾ ਦੀ ਫ਼ਿਲਮ ਤ੍ਰਿਸ਼ੂਲ ਵਰਗੀ ਵੱਡੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਪੂਨਮ ਢਿੱਲੋਂ ਪੜਾਈ ‘ਚ ਬਹੁਤ ਹੁਸ਼ਿਆਰ ਸਨ ਅਤੇ ਉਨ੍ਹਾਂ ਨੇ ਫੈਮਿਨਾ ਮਿਸ ਇੰਡੀਆ ਲਈ ਫਾਰਮ ਫਿਲ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਂਅ ਦੀ ਚੋਣ ਵੀ ਹੋ ਗਈ ਸੀ ।
ਉਮੇਸ਼ ਮਹਿਰਾ ਨੇ ਦੋਨਾਂ ਦੀ ਮੁਲਕਾਤ ਕਰਵਾਈ ਸੀ । ਵਿਆਹ ਤੋਂ ਬਾਅਦ ਦੋਨਾਂ ਦੇ ਘਰ ਦੋ ਬੱਚੇ ਹੋਏ ਬੇਟਾ ਅਨਮੋਲ ‘ਤੇ ਇੱਕ ਬੇਟੀ ।ਵਿਆਹ ਤੋਂ ਕੁਝ ਸਮਾਂ ਬਾਅਦ ਤਾਂ ਕੁਝ ਸਾਲ ਵਧੀਆ ਬੀਤੇ ਪਰ ਅਸ਼ੋਕ ਕਥੇਰੀਆ ਆਪਣੇ ਕੰਮ-ਕਾਜ ‘ਚ ਏਨੇ ਰੁੱਝ ਗਏ ਸਨ ਜਿਸ ਕਾਰਨ ਪੂਨਮ ਇਕੱਲਾਪਣ ਮਹਿਸੂਸ ਕਰਨ ਲੱਗ ਪਈ ਸੀ,ਫਿਰ ਹੋਇਆ ਉਹੀ ਜਿਸ ਦਾ ਡਰ ਸੀ ,ਦੋਨਾਂ ਦਾ ਤਲਾਕ ਹੋ ਗਿਆ । ਜਿਸ ਤੋਂ ਬਾਅਦ ਪੂਨਮ ਢਿੱਲੋਂ ਨੇ ਮੁੜ ਤੋਂ ਅਦਾਕਾਰੀ ਦਾ ਰੁਖ ਕੀਤਾ ।