ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪਾਕਿਸਤਾਨੀ ਗਾਇਕਾ ਨੇ ਜਤਾਇਆ ਦੁੱਖ, ਗਾਇਕਾ ਨੂੰ ਲੋਕਾਂ ਨੇ ਕੀਤਾ ਟ੍ਰੋਲ

Reported by: PTC Punjabi Desk | Edited by: Shaminder  |  June 06th 2022 12:38 PM |  Updated: June 06th 2022 12:38 PM

ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪਾਕਿਸਤਾਨੀ ਗਾਇਕਾ ਨੇ ਜਤਾਇਆ ਦੁੱਖ, ਗਾਇਕਾ ਨੂੰ ਲੋਕਾਂ ਨੇ ਕੀਤਾ ਟ੍ਰੋਲ

ਸਿੱਧੂ ਮੂਸੇਵਾਲਾ (Sidhu Moose Wala ) ਦੇ ਦਿਹਾਂਤ (Death) ‘ਤੇ ਪੂਰੀ ਦੁਨੀਆ ‘ਚ ਜਿੱਥੇ ਉੇਸ ਦੇ ਫੈਨਸ ਦੁਖੀ ਹਨ । ਉੱਥੇ ਹੀ ਗਾਇਕ ਦੀ ਮੌਤ ‘ਤੇ ਦੁਨੀਆ ਭਰ ਦੇ ਸੁਪਰ ਸਟਾਰ ਦੁੱਖ ਜਤਾ ਰਹੇ ਹਨ ।ਉੱਥੇ ਹੀ ਪਾਕਿਸਤਾਨ ਦੀ ਇੱਕ ਗਾਇਕਾ ਸ਼ਾਈ ਗਿੱਲ (Shae Gill) ਨੇ ਵੀ ਗਾਇਕ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਪਰ ਲੋਕ ਉਸ ਨੂੰ ਟ੍ਰੋਲ ਕਰਨ ਲੱਗ ਪਏ ।

sidhu Moose wala with sahib preet sidhu-min

ਹੋਰ ਪੜ੍ਹੋ : ਇਹ ਬੱਚਾ ਹੈ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ, ਸਿੱਧੂ ਮੂਸੇਵਾਲਾ ਵੀ ਬੱਚੇ ਨਾਲ ਲਡਾਉਂਦਾ ਸੀ ਲਾਡ, ਲੋਕ ਕਹਿ ਰਹੇ ਛੋਟਾ ਸਿੱਧੂ ਮੂਸੇਵਾਲਾ

ਇਸ ਗਾਇਕਾ ਨੇ ਸਿੱਧੂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਲਿਖਿਆ ਸੀ ਕਿ ‘ਦਿਲ ਟੁੱਟ ਗਿਆ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਦੁੱਖ ਨੂੰ ਬਰਦਾਸ਼ ਕਰਨ ਦੀ ਸ਼ਕਤੀ ਮਿਲੇ’। ਸ਼ਾਈ ਗਿੱਲ ਨਾਂਅ ਦੀ ਇਸ ਗਾਇਕਾ ਨੂੰ ਇਸ ਤਰ੍ਹਾਂ ਦੀ ਇਨਸਾਨੀਅਤ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।

shae gill,, image From instagram

ਹੋਰ ਪੜ੍ਹੋ :  ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ

ਸ਼ਾਈ ਗਿੱਲ ਨੇ ਇੰਸਟਾਗ੍ਰਾਮ ਸਟੋਰੀ ‘ਚ ਉਸ ਦੇ ਮੈਸੇਜ ਦੇ ਸਕ੍ਰੀਨ ਸ਼ਾਟਸ ਸ਼ੇਅਰ ਕੀਤੇ ਨੇ । ਜੋ ਉਸ ਨੂੰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਲਈ ਟ੍ਰੋਲਰਸ ਨੇ ਉਸ ਨੂੰ ਭੇਜੇ ਸਨ । ਜਿਸ ‘ਚ ਲਿਖਿਆ ਸੀ ਕਿ ‘ਇੱਕ ਮੁਸਲਮਾਨ ਨੂੰ ਗੈਰ ਮੁਸਲਿਮ ਦੇ ਮਰਨ ‘ਤੇ ਉਸ ਦੇ ਲਈ ਦੁਆ ਕਰਨ ਦੀ ਇਜਾਜਤ ਨਹੀਂ ਹੈ’।

 

shae gill message-ਜਿਸ ‘ਤੇ ਗਾਇਕਾ ਨੇ ਵੀ ਜਵਾਬ ਦਿੰਦੇ ਹੋਏ ਲਿਖਿਆ ਕਿ ‘ਮੈਨੂੰ ਇਸ ਤਰ੍ਹਾਂ ਦੇ ਕਈ ਮੈਸੇਜ ਆ ਰਹੇ ਹਨ, ਪਰ ਮੈਂ ਸਭ ਨੂੰ ਦੱਸਦੀ ਹਾਂ ਕਿ ਮੈਂ ਮੁਸਲਿਮ ਨਹੀਂ, ਮੈਂ ਇੱਕ ਕ੍ਰਿਸ਼ਚਿਅਨ ਹਾਂ ਅਤੇ ਇੱਕ ਕ੍ਰਿਸ਼ਚਿਅਨ ਪਰਿਵਾਰ ਦੇ ਨਾਲ ਸਬੰਧ ਰੱਖਦੀ ਹਾਂ ਅਤੇ ਮੈਂ ਦੂਜੇ ਧਰਮ ਦੇ ਲੋਕਾਂ ਲਈ ਪ੍ਰਾਰਥਨਾ ਕਰ ਸਕਦੀ ਹਾਂ’।

 

View this post on Instagram

 

A post shared by S H A E (@shaegilll)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network