ਜਹਾਜ਼ 'ਚ ਇੱਕ ਯਾਤਰੀ ਨੇ ਕੀਤਾ ਹਾਈ ਵੋਲਟੇਜ ਡਰਾਮਾ, ਉੱਡਦੇ ਜਹਾਜ਼ ਦੀ ਖਿੜਕੀ ਤੋੜਨ ਦੀ ਕੀਤੀ ਕੋਸ਼ਿਸ਼
Pakistani Passenger Viral Video: ਸੋਸ਼ਲ ਮੀਡੀਆ ਉੱਤੇ ਇੱਕ ਫਲਾਈਟ ਦੇ ਅੰਦਰ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਇੱਕ ਯਾਤਰੀ ਨੇ ਜੰਮ ਕੇ ਹੰਗਾਮਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਪੇਸ਼ਾਵਰ-ਦੁਬਈ ਫਲਾਈਟ 'ਚ ਇੱਕ ਯਾਤਰੀ ਨੇ ਹੰਗਾਮਾ ਕਰ ਦਿੱਤਾ ਸੀ।
image source twitter
ਖਬਰਾਂ ਮੁਤਾਬਕ ਯਾਤਰੀ ਨੇ ਅਚਾਨਕ ਅਜੀਬ ਜਿਹੀਆਂ ਹਰਕਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਪਹਿਲਾਂ ਫਲਾਈਟ ਦੀਆਂ ਸੀਟਾਂ 'ਤੇ ਮੁੱਕੇ ਮਾਰੇ ਅਤੇ ਫਿਰ ਜਹਾਜ਼ ਦੀ ਖਿੜਕੀ 'ਤੇ ਜ਼ੋਰਦਾਰ ਲੱਤਾਂ ਮਾਰਨ ਲੱਗ ਗਿਆ। ਇਸ ਤੋਂ ਬਾਅਦ ਉਸ ਨੇ ਫਲਾਈਟ ਦੇ ਕਰੂ ਮੈਂਬਰਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਵੀ ਹੋਏ ਚਰਚਿਤ ਹਰਿਆਣਵੀ ਗੀਤ 'ਜਿਪਸੀ' ਦੇ ਫੈਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ
image source twitter
ਖਬਰਾਂ ਮੁਤਾਬਕ ਇਹ ਘਟਨਾ PIA ਦੀ ਫਲਾਈਟ ਨੰਬਰ PK-283 'ਚ ਵਾਪਰੀ ਸੀ। ਯਾਤਰੀ ਪਹਿਲਾਂ ਫਲਾਈਟ ਦੇ ਕਰੂ ਮੈਂਬਰਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਸੀ। ਫਿਰ ਉਹ ਅਜੀਬ ਗਰੀਬ ਹਰਕਤਾਂ ਕਰਨ ਲੱਗ ਗਿਆ ਸੀ। ਉਸ ਨੇ ਜਹਾਜ਼ ਦੀਆਂ ਸੀਟਾਂ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਫਿਰ ਲੱਤ ਮਾਰ ਕੇ ਖਿੜਕੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਮੂੰਹ ਥੱਲੇ ਕਰਕੇ ਫਰਸ਼ 'ਤੇ ਲੇਟ ਗਿਆ। ਜਦੋਂ ਫਲਾਈਟ ਅਟੈਂਡੈਂਟ ਨੇ ਦਖਲ ਦਿੱਤਾ ਤਾਂ ਉਸ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਦੱਸ ਦਈਏ ਏਅਰਲਾਈਨ ਨੇ ਇਸ ਯਾਤਰੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਦੱਸ ਦਈਏ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
image source twitter
View this post on Instagram