ਪਦਮਾਵਤੀ ਦਾ ਟਰੇਲਰ ਰਿਲੀਜ਼, ਵੇਖੋ ਰਣਵੀਰ ਸਿੰਘ ਦਾ ਖੂੰਖਾਰ ਰੂਪ

Reported by: PTC Punjabi Desk | Edited by: PTC Buzz  |  October 10th 2017 05:59 AM |  Updated: October 10th 2017 05:59 AM

ਪਦਮਾਵਤੀ ਦਾ ਟਰੇਲਰ ਰਿਲੀਜ਼, ਵੇਖੋ ਰਣਵੀਰ ਸਿੰਘ ਦਾ ਖੂੰਖਾਰ ਰੂਪ

ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਪਿਛਲੇ ਕਾਫ਼ੀ ਸਮੇਂ ਤੋਂ ਚਰਚਾ 'ਚ ਹੈ। ਕੁਝ ਦਿਨ ਪਹਿਲਾਂ ਹੀ ਇਸ ਦੇ ਮੁੱਖ ਕਿਰਦਾਰਾਂ ਪਦਮਾਵਤੀ, ਅਲਾਊਦੀਨ ਖਿਲਜੀ ਤੇ ਰਾਜਾ ਰਾਵਲ ਰਤਨ ਸਿੰਘ ਦੇ ਪੋਸਟਰ ਰਿਲੀਜ਼ ਕੀਤੇ ਗਏ ਸਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਚਰਚਾ 'ਚ ਅਲਾਊਦੀਨ ਖਿਲਜੀ ਬਣੇ ਰਣਵੀਰ ਸਿੰਘ ਰਹੇ।

ਇਸ ਫਿਲਮ ਦੀ ਪਹਿਲੀ ਝੱਲਕ ਜਾਰੀ ਹੋ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਚਰਚਾ Ranvir Singh ਦੇ ਕਿਰਦਾਰ ਦੀ ਹੀ ਹੋ ਰਹੀ ਹੈ। ਉਹ ਬਹੁਤ ਹੀ ਖਤਰਨਾਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਪਹਿਲੀ ਝੱਲਕ 'ਚ ਬਿਨਾਂ ਕੁਝ ਬੋਲੇ ਵੀ ਉਨ੍ਹਾਂ ਨੇ ਜ਼ਬਰਦਸਤ ਪ੍ਰਭਾਵ ਛੱਡਿਆ ਹੈ ।

ਫ਼ਿਲਮ ਦੀ ਪਹਿਲੀ ਝੱਲਕ ਅਜੇ ਕਲ ਹੀ ਰਿਲੀਜ਼ ਹੋਈ ਹੈ ਤੇ ਇਸਨੂੰ ਕਰੋੜਾਂ ਲੋਕ ਵੇਖ ਚੁੱਕੇ ਨੇ | ਪਰ 'Padmavati' ਫ਼ਿਲਮ ਅਜੇ 1 ਦਸੰਬਰ ਨੂੰ ਰਿਲੀਜ਼ ਹੋਣੀ ਹੈ ਵੇਖਦੇ ਹਾਂ ਇਸਨੂੰ ਫ਼ਿਲਮ ਨੂੰ ਕਿੰਨ੍ਹੇ ਕੁ ਲੋਕ ਦੇਖਦੇ ਨੇ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network