ਇਸ ਸਾਲ ਕਾਦਰ ਖਾਨ ਸਮੇਤ ਇਹਨਾਂ ਸਿਤਾਰਿਆਂ ਦਾ ਹੋਵੇਗਾ ਪਦਮ ਸ਼੍ਰੀ ਅਵਾਰਡ ਨਾਲ ਸਨਮਾਨ
ਇਸ ਸਾਲ ਕਾਦਰ ਖਾਨ ਸਮੇਤ ਇਹਨਾਂ ਸਿਤਾਰਿਆਂ ਦਾ ਹੋਵੇਗਾ ਪਦਮ ਸ਼੍ਰੀ ਅਵਾਰਡ ਨਾਲ ਸਨਮਾਨ : 70ਵੇਂ ਗਣਤੰਤਰ ਦਿਵਸ 'ਤੇ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਦੀ ਘੋਸ਼ਣਾ ਕੀਤੀ ਹੈ।ਇਸ ਸਾਲ 113 ਲੋਕਾਂ ਨੂੰ ਪਦਮ ਅਵਾਰਡਜ਼ ਨਾਲ ਨਵਾਜਿਆ ਜਾਵੇਗਾ ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਵੀ ਸ਼ਾਮਿਲ ਹਨ। ਮਰਹੂਮ ਐਕਟਰ ਕਾਦਰ ਖਾਨ, ਮਨੋਜ ਵਾਜਪਾਈ, ਡਾਂਸਰ ਅਤੇ ਫਿਲਮਮੇਕਰ ਪ੍ਰਭੂ ਦੇਵਾ ਵਰਗੇ ਸਿਤਾਰਿਆਂ ਦੇ ਨਾਮ ਇਸ ਲਿਸਟ 'ਚ ਸ਼ਾਮਿਲ ਹਨ। ਤਿੰਨ ਸਿਤਾਰਿਆਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਮਨੋਜ ਵਾਜਪਾਈ ਅਤੇ ਕਾਦਰ ਨੂੰ ਇਹ ਇਨਾਮ ਆਰਟ , ਐਕਟਿੰਗ ਅਤੇ ਫ਼ਿਲਮਾਂ ਦੀ ਫੀਲਡ 'ਚ ਅਤੇ ਪ੍ਰਭੁ ਦੇਵਾ ਨੂੰ ਆਰਟ ਅਤੇ ਡਾਂਸ ਦੀ ਫੀਲਡ 'ਚ ਯੋਗਦਾਨ ਪਾਉਣ ਲਈ ਇਹ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ। ਇਨ੍ਹਾ ਤੋਂ ਇਲਾਵਾ ਡ੍ਰਮਰ ਸ਼ਿਵਮਣੀ ਅਤੇ ਗਾਇਕ ਸ਼ੰਕਰ ਮਹਾਦੇਵਨ ਨੂੰ ਵੀ ਇਸ ਅਵਾਰਡ ਨਾਲ ਨਵਾਜਿਆ ਜਾਵੇਗਾ। ਮਲਯਾਲਮ ਸੁਪਰਸਟਾਰ ਮੋਹਨਲਾਲ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ ਮਹਾਨ ਗਾਇਕ ਭੂਪੇਨ ਹਜ਼ਾਰਿਕਾ ਨੂੰ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ।
ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਨੇ ਹੇਟਰਜ਼ ਨੂੰ ਆਪਣੇ ਨਵੇਂ ਗਾਣੇ ‘ਅੱਗ’ ਨਾਲ ਦਿੱਤਾ ਇਸ ਤਰਾਂ ਜਵਾਬ , ਦੇਖੋ ਵੀਡੀਓ
View this post on Instagram
ਕਾਦਰ ਖਾਨ ਨੂੰ ਜਿਉਂਦੇ ਜੀ ਕੋਈ ਵੀ ਪਦਮ ਅਵਾਰਡ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਹੈ ਜਦੋਂ ਕਿ ਉਹਨਾਂ ਨੇ 200 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਸੀ ਅਤੇ ਕਈ ਕਮਾਲ ਦੇ ਸੰਵਾਦ ਵੀ ਲਿਖੇ ਸਨ। ਕਦਰ ਖਾਨ ਦਾ ਦਿਹਾਂਤ 31 ਦਿਸੰਬਰ ਨੂੰ ਹੋਇਆ ਸੀ ਜਿਸ ਨਾਲ ਪੂਰੇ ਫ਼ਿਲਮੀ ਜਗਤ 'ਚ ਸ਼ੋਕ ਦੀ ਲਹਿਰ ਸੀ। ਉਹਨਾਂ ਨੇ ਆਂਖੇ , ਆਂਟੀ ਨੰਬਰ 1 , ਰਾਜਾ ਜੀ , ਨਸੀਬ , ਦੀਵਾਨਾ ਮੈਂ ਦੀਵਾਨਾ , ਦੁਲੇਹ ਰਾਜਾ ਵਰਗੀਆਂ ਸ਼ਾਨਦਾਰ ਫ਼ਿਲਮਾਂ 'ਚ ਕੰਮ ਕੀਤਾ ਸੀ।