ਕੋਰੋਨਾ ਮਰੀਜ਼ਾਂ ਲਈ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਆਕਸੀਜ਼ਨ ਦਾ ਲੰਗਰ
ਦੁਨੀਆ ਤੇ ਜਦੋਂ ਵੀ ਕੋਈ ਵੱਡੀ ਮੁਸੀਬਤ ਆਉਂਦੀ ਹੈ, ਉੱਦੋਂ ਸਿੱਖ ਭਾਈਚਾਰਾ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦਾ ਹੈ । ਹਾਲ ਹੀ ਵਿੱਚ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਹੈ । ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਦੇਸ਼ ਵਿੱਚ ਆਕਸੀਜ਼ਨ ਸਮੇਤ ਹੋਰ ਮੁੱਢਲੀਆਂ ਸਹੂਲਤਾਂ ਦੀ ਕਮੀ ਹੋ ਗਈ ਹੈ, ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਕਸੀਜ਼ਨ ਦਾ ਲੰਗਰ ਲਗਾ ਦਿੱਤਾ ਗਿਆ ਹੈ ।
image from Shama Tirpathi's facebook page
ਹੋਰ ਪੜ੍ਹੋ :
ਸਲਮਾਨ ਖਾਨ ਦੀ ਇਸ ਹੀਰੋਇਨ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ, ਜਾਣੋ ਰੰਭਾ ਬਾਰੇ ਅਣਜਾਣ ਤੱਥ
image from Shama Tirpathi's facebook page
ਦਿੱਲੀ ਦੇ ਇੰਦਰਾਪੁਰਮ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਇਹ ਲੰਗਰ ਖਾਲਸਾ ਏਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ । ਦਿੱਲੀ ਵਿੱਚ ਜਿਸ ਕਿਸੇ ਨੂੰ ਵੀ ਆਕਸੀਜ਼ਨ ਦੀ ਜ਼ਰੂਰਤ ਹੈ । ਉਹ ਇਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਕਸੀਜ਼ਨ ਲੈ ਸਕਦਾ ਹੈ । ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।
ਜਿਸ ਵਿੱਚ ਇੱਕ ਸ਼ਖਸ ਕਹਿ ਰਿਹਾ ਹੈ ਕਿ ਜਿਸ ਕਿਸੇ ਨੂੰ ਵੀ ਆਕਸੀਜ਼ਨ ਦੀ ਜ਼ਰੂਰਤ ਹੈ ਉਹ ਉਹਨਾਂ ਕੋਲ ਆ ਕੇ ਆਕਸੀਜ਼ਨ ਲੈ ਸਕਦਾ ਹੈ । ਉਹਨਾਂ ਵੱਲੋਂ ਇਹ ਸੇਵਾ ਪਿੱਛਲੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਹਰ ਦਿਨ ਵੱਧ ਰਹੇ ਹਨ ।
ਜਿਸ ਹਿਸਾਬ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਉਸ ਹਿਸਾਬ ਨਾਲ ਦੇਸ਼ ਵਿੱਚ ਡਾਕਟਰੀ ਸਹੂਲਤਾਂ ਉਪਲਬਧ ਨਹੀਂ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਖਾਲਸਾ ਏਡ ਵੱਲੋਂ ਹਮੇਸ਼ਾ ਵਾਂਗ ਮਨੁੱਖਤਾ ਦੀ ਸੇਵਾ ਲਈ ਕੰਮ ਕੀਤੇ ਜਾ ਰਹੇ ਹਨ ।