OTT ਪਲੇਟਫਾਰਮਸ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚਿਤਾਵਨੀ, ਕਿਹਾ- ਕ੍ਰੀਏਟੀਵੀਟੀ ਦੇ ਨਾਂ 'ਤੇ ਅਸ਼ਲੀਲਤਾ ਫੈਲਾਉਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
Anurag Thakur give warning to OTT platforms: ਕੋਰੋਨਾ ਮਹਾਂਮਾਰੀ ਦੇ ਦੌਰਾਨ OTT 'ਤੇ ਕਈ ਵੱਡੇ ਬਜਟ ਦੀਆਂ ਫਿਲਮਾਂ ਰਿਲੀਜ਼ ਹੋਈਆਂ ਸਨ। ਥੀਏਟਰਾਂ ਤੋਂ ਵੱਧ, ਦਰਸ਼ਕ ਓਟੀਟੀ ਰਾਹੀਂ ਮਨੋਰੰਜਨ ਕਰਨਾ ਪਸੰਦ ਕਰਦੇ ਹਨ। ਕਿਉਂਕਿ OTT ਪਲੇਟਫਾਰਮ 'ਤੇ ਹਰ ਵਿਅਕਤੀ ਨੂੰ ਉਨ੍ਹਾਂ ਦੇ ਮਨ ਮੁਤਾਬਕ ਸਮੱਗਰੀ ਮਿਲਦੀ ਹੈ। ਪਰ ਓਟੀਟੀ 'ਤੇ ਗਾਲੀ-ਗਲੌਚ ਅਤੇ ਅਸ਼ਲੀਲਤਾ ਲਗਾਤਾਰ ਵਧ ਰਹੀ ਹੈ, ਇਸ ਨੂੰ ਲੈ ਕੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੱਡਾ ਬਿਆਨ ਦਿੱਤਾ ਹੈ।
ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਰਚਨਾਤਮਕਤਾ ਦੇ ਨਾਂ 'ਤੇ ਅਸ਼ਲੀਲਤਾ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਸਰਕਾਰ OTT ਪਲੇਟਫਾਰਮ 'ਤੇ ਵਧਦੀ ਅਸ਼ਲੀਲ ਸਮੱਗਰੀ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਗੰਭੀਰ ਹੈ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਇਸ ਸਬੰਧ 'ਚ ਨਿਯਮਾਂ ਵਿੱਚ ਕੋਈ ਬਦਲਾਅ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਦਾ ਮੰਤਰਾਲਾ ਇਸ ਤੋਂ ਪਿੱਛੇ ਨਹੀਂ ਹਟੇਗਾ। ਅਸੀਂ ਅਸ਼ਲੀਲਤਾ ਅਤੇ ਦੁਰਵਿਵਹਾਰ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਗ਼ਲਤ ਤੇ ਅਸ਼ਲੀਲ ਕੰਟੈਂਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਨੁਰਾਗ ਠਾਕੁਰ ਨੇ ਕਿਹਾ, "ਉਨ੍ਹਾਂ ਕਿਹਾ, "ਇਨ੍ਹਾਂ ਮੰਚਾਂ ਨੂੰ ਰਚਨਾਤਮਕਤਾ ਦੀ ਅਜ਼ਾਦੀ ਦਿੱਤੀ ਗਈ ਹੈ ਨਾਂ ਕਿ ਅਸ਼ਲੀਲਤਾ ਲਈ। ਜਦੋਂ ਕੋਈ ਹੱਦ ਪਾਰ ਕਰਦਾ ਹੈ ਤਾਂ ਰਚਨਾਤਮਕਤਾ ਦੇ ਨਾਂ 'ਤੇ ਗਾਲਾਂ ਕੱਢਣ ਨੂੰ ਬਿਲਕੁੱਲ ਮਨਜ਼ੂਰ ਨਹੀਂ ਕੀਤਾ ਜਾ ਸਕਦਾ।" ਮੰਤਰੀ ਨੇ ਕਿਹਾ, "ਜੇਕਰ ਨਿਯਮਾਂ ਵਿੱਚ ਬਦਲਾਅ ਕਰਨ ਦੀ ਲੋੜ ਪਈ ਤਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਕੋਈ ਝਿੱਜਕ ਨਹੀਂ ਹੋਵੇਗੀ। ਇਹ ਅਸ਼ਲੀਲਤਾ ਤੇ ਗੈਰ-ਸੱਭਿਅਕ ਭਾਸ਼ਾ ਦੀ ਵਰਤੋਂ ਰੋਕਣ ਲੀ ਸਖ਼ਤ ਕਾਰਵਾਈ ਕਰੇਗਾ।"
- PTC PUNJABI