ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਜਾਣੋ ਕਿਉਂ 18 OTT ਪਲੇਟਫਾਰਮ 'ਤੇ ਲੱਗੀ ਪਾਬੰਦੀ

Reported by: PTC Punjabi Desk | Edited by: Pushp Raj  |  March 15th 2024 12:12 PM |  Updated: March 15th 2024 12:12 PM

ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਜਾਣੋ ਕਿਉਂ 18 OTT ਪਲੇਟਫਾਰਮ 'ਤੇ ਲੱਗੀ ਪਾਬੰਦੀ

Indian Government Banned apps and OTT platforms : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਕਈ ਚੇਤਾਵਨੀਆਂ ਤੋਂ ਬਾਅਦ, 18 OTT ਪਲੇਟਫਾਰਸ ਤੇ 10 ਐਪਸ ਸਣੇ 57 ਸੋਸ਼ਲ ਮੀਡੀਆਂ ਹੈਂਡਲਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਭਾਰਤ ਸਰਕਾਰ ਨੇ 18 OTT ਪਲੇਟਫਾਰਮਸ 'ਤੇ ਲਾਈ ਪਾਬੰਦੀ

ਦੱਸਣਯੋਗ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਕਈ ਚੇਤਾਵਨੀਆਂ ਤੋਂ ਬਾਅਦ, 18 OTT ਪਲੇਟਫਾਰਮਾਂ ਨੂੰ ਇਤਰਾਜ਼ਯੋਗ ਸਮੱਗਰੀ ਲਈ ਬਲਾਕ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ OTT ਪਲੇਟਫਾਰਮਾਂ ਦੀ 19 ਵੈੱਬਸਾਈਟਾਂ, 10 ਐਪਸ ਅਤੇ 57 ਸੋਸ਼ਲ ਮੀਡੀਆ ਹੈਂਡਲ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਆਈ.ਟੀ. ਐਕਟ ਦੀ ਧਾਰਾ 67 ਅਤੇ 67ਏ, ਆਈ.ਪੀ.ਸੀ. ਦੀ ਧਾਰਾ 292 ਅਤੇ ਔਰਤਾਂ ਦੀ ਇਤਰਾਜ਼ਯੋਗ ਪ੍ਰਤੀਨਿਧਤਾ (ਪ੍ਰਬੰਧਨ) ਐਕਟ, 1986 ਦੀ ਧਾਰਾ 4 ਦੀ ਉਲੰਘਣਾ ਕਰਨ ਵਾਲੀ ਸਮੱਗਰੀ ਵਿੱਚ ਅਧਿਆਪਕ-ਵਿਦਿਆਰਥੀ ਰਿਸ਼ਤੇ ਅਤੇ ਵਿਭਚਾਰੀ ਪਰਿਵਾਰਕ ਰਿਸ਼ਤੇ ਵਰਗੇ ਵਿਸ਼ੇ ਸ਼ਾਮਲ ਹਨ।

ਇਤਰਾਜ਼ਯੋਗ ਕੰਟੈਂਟ ਦਿਖਾਉਣ ਕਾਰਨ ਲੱਗੀ ਪਾਬੰਦੀ

ਇਹ ਫੈਸਲਾ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ/ਵਿਭਾਗਾਂ ਅਤੇ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਦੇ ਖੇਤਰ ਦੇ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਚਨਾ ਤਕਨਾਲੋਜੀ ਐਕਟ, 2000 ਦੇ ਉਪਬੰਧਾਂ ਦੇ ਤਹਿਤ ਲਾਗੂ ਕੀਤਾ ਗਿਆ ਸੀ। 

ਹੋਰ ਪੜ੍ਹੋ: World consumer day: ਅੱਜ ਹੈ 'ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ', ਜਾਣੋ ਇਸ ਦਾ ਇਤਿਹਾਸ ਤੇ ਮਹੱਤਵ 

ਕਿਹੜੇ ਪਲੇਟਫਾਰਮਸ ਨੂੰ ਕੀਤਾ ਗਿਆ ਹੈ ਬੈਨ?

ਬੈਨ ਕੀਤੇ ਪਲੇਟਫਾਰਮਾਂ ਦੀ ਸੂਚੀ ਵਿੱਚ ਡ੍ਰੀਮਜ਼ ਫਿਲਮਜ਼, ਵੂਵੀ, ਯੇਸਮਾ, ਅਨਕਟ ਅੱਡਾ ਅਤੇ ਹੋਰ ਸ਼ਾਮਲ ਹਨ, ਜੋ ਇਤਰਾਜ਼ਯੋਗ ਸਮੱਗਰੀ ਦੀ ਮੇਜ਼ਬਾਨੀ ਕਰਦੇ ਹੋਏ, ਜਿਨਸੀ ਹਰਕਤਾਂ ਅਤੇ ਔਰਤਾਂ ਦਾ ਅਪਮਾਨਜਨਕ ਚਿੱਤਰਣ ਕਰਦੇ ਪਾਏ ਗਏ ਸਨ। ਇਸ ਆਧਾਰ 'ਤੇ ਇਨ੍ਹਾਂ ਸਾਰਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿੱਚ ਅਧਿਆਪਕ-ਵਿਦਿਆਰਥੀ ਰਿਸ਼ਤੇ ਅਤੇ ਵਿਭਚਾਰੀ ਪਰਿਵਾਰਕ ਰਿਸ਼ਤੇ ਵਰਗੇ ਵਿਸ਼ੇ ਸ਼ਾਮਲ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network