Bigg Boss OTT Season 2: ਜਲਦ ਹੀ ਬਿੱਗ ਬੌਸ OTT 2 ਹੋਸਟ ਕਰਦੇ ਨਜ਼ਰ ਆਉਣਗੇ ਸਲਮਾਨ ਖ਼ਾਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦਾ ਸੀਜਨ 2 ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਬਿੱਗ ਬੌਸ ਓਟੀਟੀ 2 ਨੂੰ ਸਲਮਾਨ ਖਾਨ ਹੋਸਟ ਕਰਨਗੇ ਜਾਂ ਕਰਨ ਜੌਹਰ ਇਸ ਨੂੰ ਲੈ ਕੇ ਲਗਾਤਾਰ ਚਰਚਾ ਜਾਰੀ ਸੀ। ਹੁਣ ਇਹ ਸਾਫ ਹੋ ਗਿਆ ਹੈ ਕਿ ਇਸ ਵਾਰ ਬਿੱਗ ਬੌਸ ਓਟੀਟੀ 2 ਨੂੰ ਸਲਮਾਨ ਖ਼ਾਨ ਹੀ ਹੋਸਟ ਕਰਨਗੇ ਤੇ ਜਲਦ ਹੀ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੋਣ ਵਾਲੀ ਹੈ।

Reported by: PTC Punjabi Desk | Edited by: Pushp Raj  |  May 12th 2023 04:40 PM |  Updated: May 12th 2023 04:44 PM

Bigg Boss OTT Season 2: ਜਲਦ ਹੀ ਬਿੱਗ ਬੌਸ OTT 2 ਹੋਸਟ ਕਰਦੇ ਨਜ਼ਰ ਆਉਣਗੇ ਸਲਮਾਨ ਖ਼ਾਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

Bigg Boss OTT Season 2: ਮਸ਼ਹੂਰ ਰਿਐਲਟੀ ਸ਼ੋਅ ਜਿੱਥੇ ਟੀਵੀ 'ਤੇ ਬੇਹੱਦ ਪਾਪੁਲਰ ਹੈ ਉੱਥੇ ਬਿੱਗ ਬੌਸ ਓਟੀਟੀ ਦਾ ਪਹਿਲਾ ਸੀਜ਼ਨ ਕਾਫੀ ਧਮਾਕੇਦਾਰ ਰਿਹਾ। ਸ਼ੋਅ ਦੇ ਪਹਿਲੇ ਸੀਜ਼ਨ ਨੂੰ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਹੋਸਟ ਕੀਤਾ ਸੀ। ਬਿੱਗ ਬੌਸ ਓਟੀਟੀ ਦੇ ਦੂਜੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸ਼ੋਅ ਦੇ ਦੂਜੇ ਸੀਜ਼ਨ ਨੂੰ ਸੁਪਰਸਟਾਰ ਸਲਮਾਨ ਖਾਨ ਹੋਸਟ ਕਰਨਗੇ। ਸਲਮਾਨ ਪਿਛਲੇ 12 ਸਾਲਾਂ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਨੂੰ ਹੋਸਟ ਕਰ ਰਹੇ ਹਨ।  

ਖਬਰਾਂ ਦੀ ਮੰਨੀਏ ਤਾਂ ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ 6 ਹਫਤਿਆਂ ਤੱਕ ਆਵੇਗਾ। ਸਲਮਾਨ ਖ਼ਾਨ ਇਸ ਸ਼ੋਅ ਦੀ ਸ਼ੂਟਿੰਗ 29 ਮਈ ਤੋਂ ਸ਼ੁਰੂ ਕਰਨਗੇ। ਦੂਜੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਸਲਮਾਨ ਦੇ ਇਸ ਨਵੇਂ ਰਵੱਈਏ ਨੂੰ ਦੇਖ ਫੈਨਜ਼ ਕਾਫੀ ਉਤਸ਼ਾਹਿਤ ਹਨ।  

ਮੀਡੀਆ ਰਿਪੋਰਟਸ ਦੇ ਮੁਤਾਬਕ ਮੁਨੱਵਰ ਫਾਰੂਕੀ ਬਿੱਗ ਬੌਸ ਓਟੀਟੀ 2 ਦੇ ਪਹਿਲੇ ਪ੍ਰਤੀਭਾਗੀ ਹੋਣਗੇ। ਨਿਰਮਾਤਾ ਮੁਨੱਵਰ ਨਾਲ ਗੱਲਬਾਤ ਕਰ ਰਹੇ ਹਨ। ਇਸ ਤੋਂ ਇਲਾਵਾ ਗੌਤਮ ਗੁਲਸ਼ਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਗੌਤਮ ਗੁਲਸ਼ਨ ਅਰਚਨਾ ਗੌਤਮ ਦੇ ਛੋਟੇ ਭਰਾ ਹਨ। ਮੇਕਰਸ ਜਲਦ ਹੀ ਸਾਰੇ ਪ੍ਰਤੀਭਾਗੀਆਂ ਦੇ ਨਾਮ ਦਾ ਐਲਾਨ ਕਰ ਸਕਦੇ ਹਨ। ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਸਲਮਾਨ ਦੇ ਆਉਣ ਨਾਲ ਕਾਫੀ ਦਿਲਚਸਪ ਹੋਣ ਜਾ ਰਿਹਾ ਹੈ। ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਦਰਸ਼ਕ ਇਸ ਸ਼ੋਅ ਨੂੰ ਕਿਵੇਂ ਲੈਂਦੇ ਹਨ?

ਹੋਰ ਪੜ੍ਹੋ: International Nurses Day 2023: ਜਾਣੋ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਕਿਉਂ ਮਨਾਇਆ ਜਾਂਦਾ ਹੈ? 

ਮੁਨੱਵਰ ਫਾਰੂਕੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੰਗਨਾ ਰਣੌਤ ਦੇ ਸ਼ੋਅ ਲਾਕਅੱਪ 'ਚ ਹਿੱਸਾ ਲਿਆ ਸੀ। ਇਸ ਸ਼ੋਅ ਤੋਂ ਮੁਨੱਵਰ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਮੁਨੱਵਰ ਨੇ ਲਾਕਅੱਪ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸ਼ੋਅ 'ਚ ਮੁਨੱਵਰ ਅਤੇ ਅੰਜਲੀ ਅਰੋੜਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਲਾਂਕਿ ਬਾਅਦ ਵਿੱਚ ਮੁਨੱਵਰ ਨੇ ਆਪਣੀ ਪ੍ਰੇਮਿਕਾ ਬਾਰੇ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network