Avatar 2 OTT release: ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਫ਼ਿਲਮ ਅਵਤਾਰ-2, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ
Avatar 2 OTT release: ਹਾਲੀਵੁੱਡ ਅਤੇ ਐਨੀਮੇਸ਼ਨ ਲਵਰਸ ਦਰਸ਼ਕਾਂ ਲਈ ਫ਼ਿਲਮ ਅਵਤਾਰ ਕਿਸੇ ਜਾਦੂਈ ਦੁਨੀਆਂ ਤੋਂ ਘੱਟ ਨਹੀਂ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਫ਼ਿਲਮ ਦੇ ਸੀਕਵਲ ਨੂੰ ਵੇਖਣ ਲਈ ਲੋਕ ਕਾਫੀ ਉਤਸ਼ਾਹਿਤ ਹਨ, ਜੋ ਲੋਕ ਇਸ ਫ਼ਿਲਮ ਨੂੰ ਸਿਨੇਮਾਘਰਾਂ 'ਚ ਨਹੀਂ ਵੇਖ ਸਕੇ ਉਨ੍ਹਾਂ ਦੇ ਲਈ ਇਹ ਫ਼ਿਲਮ ਹੁਣ ਓਟੀਟੀ ਪਲੇਟਫਾਰਮ 'ਤੇ ਉਪਲਬਧ ਹੋਵੇਗੀ। ਇਸ ਫ਼ਿਲਮ ਨੂੰ ਤੁਸੀਂ ਕਦੋਂ ਤੇ ਕਿਸ ਸਮੇਂ ਵੇਖ ਸਕਦੇ ਹੋ ਆਓ ਜਾਣਦੇ ਹਾਂ।
ਜੇਮਸ ਕੈਮਰਨ ਦੀ ਫ਼ਿਲਮ 'ਅਵਤਾਰ ਦ ਵੇ ਆਫ ਵਾਟਰ' ਨੇ ਰਿਲੀਜ਼ ਹੋਣ ਤੋਂ ਬਾਅਦ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ 'ਚ ਧਮਾਲ ਮਚਾ ਦਿੱਤਾ ਸੀ। ਇਸ ਸੀਰੀਜ਼ ਦੀ ਫੈਨ ਫਾਲੋਇੰਗ ਬਹੁਤ ਹੈ ਅਤੇ ਹਰ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਖਬਰਾਂ ਦਾ ਹਿੱਸਾ ਬਣ ਜਾਂਦੀ ਹੈ।
ਫ਼ਿਲਮ ਨੇ ਭਾਰਤ 'ਚ ਰਿਲੀਜ਼ ਹੋਣ ਤੋਂ ਬਾਅਦ 454 ਕਰੋੜ ਦੀ ਕਮਾਈ ਕੀਤੀ ਸੀ। ਹਾਲਾਂਕਿ ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਖਬਰ ਉਨ੍ਹਾਂ ਲੋਕਾਂ ਲਈ ਸਾਹਮਣੇ ਆ ਰਹੀ ਹੈ ਜੋ ਇਸ ਨੂੰ ਥਿਏਟਰ ਵਿੱਚ ਨਹੀਂ ਦੇਖ ਸਕੇ ਹਨ। ਜੀ ਹਾਂ, ਫ਼ਿਲਮ ਹੁਣ ਓਟੀਟੀ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ।
ਕਿੱਥੇ ਤੇ ਕਦੋਂ ਵੇਖ ਸਕੋਗੇ ਫ਼ਿਲਮ
ਅਵਤਾਰ 2 ਅੱਜ ਯਾਨੀ 7 ਜੂਨ ਨੂੰ ਡਿਜ਼ਨੀ ਪਲੱਸ ਮੈਕਸ 'ਤੇ ਰਿਲੀਜ਼ ਹੋਵੇਗੀ ਅਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਫ਼ਿਲਮ ਨੂੰ ਦੇਖਣ ਵਾਲੇ ਕਿੰਨੇ ਲੋਕ ਹੋਣਗੇ। ਲੋਕ ਲਗਾਤਾਰ ਅਵਤਾਰ 2 ਦੀ ਖੋਜ ਕਰ ਰਹੇ ਹਨ ਜੋ ਇਸਦੀ OTT ਰਿਲੀਜ਼ ਦੇ ਦਿਨ ਟ੍ਰੈਂਡ ਕਰ ਰਿਹਾ ਹੈ।
ਲੋਕਾਂ ਨੂੰ ਇਸ ਫ਼ਿਲਮ ਦੇ ਪਹਿਲੇ ਭਾਗ ਤੋਂ ਹੀ ਪਿਆਰ ਹੋ ਗਿਆ ਸੀ। ਅਵਤਾਰ ਦਾ ਪਹਿਲਾ ਭਾਗ 2009 ਵਿੱਚ ਰਿਲੀਜ਼ ਹੋਇਆ ਸੀ। 12 ਸਾਲ ਪਹਿਲਾਂ ਆਈ ਇਸ ਫ਼ਿਲਮ ਨੇ ਭਾਰਤੀ ਬਾਕਸ ਆਫਿਸ 'ਤੇ 141.25 ਕਰੋੜ ਦੀ ਕਮਾਈ ਕੀਤੀ ਸੀ।
ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਪਤੀ ਰਵੀ ਦੁੱਬੇ 'ਤੇ ਵੀਡੀਓ ਸ਼ੇਅਰ ਕਰ ਲੁਟਾਇਆ ਪਿਆਰ, ਰੈਪ ਗਾਉਂਦੇ ਹੋਏ ਨਜ਼ਰ ਆਏ ਰਵੀ
ਇਸ ਲਈ, ਇੰਡਸਟਰੀ ਨੂੰ ਅਵਤਾਰ 2 ਤੋਂ ਬਹੁਤ ਉਮੀਦਾਂ ਸਨ। ਅਵਤਾਰ 2 ਦਾ ਬਜਟ 2000 ਕਰੋੜ ਤੱਕ ਦੱਸਿਆ ਜਾ ਰਿਹਾ ਹੈ। ਭਾਰਤ ਵਿੱਚ ਕਈ ਹਾਲੀਵੁੱਡ ਸੀਰੀਜ਼ ਹਨ ਜੋ ਤੁਰੰਤ ਹਿੱਟ ਹੋ ਜਾਂਦੀਆਂ ਹਨ ਅਤੇ ਅਵਤਾਰ ਉਹਨਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਐਵੇਂਜਰਸ ਸੀਰੀਜ਼ ਵੀ ਕਾਫੀ ਮਸ਼ਹੂਰ ਹੈ।
- PTC PUNJABI