Laal Singh Chaddha: ਆਸਕਰ ਅਕੈਡਮੀ ਨੇ ਸਾਂਝਾ ਕੀਤਾ ਵੀਡੀਓ ਆਮਿਰ ਖ਼ਾਨ ਦੀ ਫ਼ਿਲਮ ਦੀ ਕੀਤੀ ਤਾਰੀਫ
Oscar's official page honours Aamir Khan's Laal Singh Chaddha: ਆਮਿਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਵੀਰਵਾਰ ਯਾਨੀ 11 ਅਗਸਤ ਨੂੰ ਰਿਲੀਜ਼ ਹੋ ਗਈ ਹੈ। ਇਹ ਫਿਲਮ ਹਾਲੀਵੁੱਡ ਫਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ।
ਫਿਲਮ 'ਚ ਆਮਿਰ ਖ਼ਾਨ, ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਅਹਿਮ ਭੂਮਿਕਾਵਾਂ 'ਚ ਹਨ। ਆਸਕਰ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦੀ ਵੀਡੀਓ ਸ਼ੇਅਰ ਕਰਕੇ ਆਮਿਰ ਦੀ ਫਿਲਮ ਦੀ ਤਾਰੀਫ ਕੀਤੀ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਸੰਦੇਸ਼ ਵੀ ਲਿਖਿਆ ਹੈ।
ਹੋਰ ਪੜ੍ਹੋ : Alia Katrina Video: ਆਲੀਆ ਭੱਟ ਦਰਦ 'ਚ ਰਹੀ ਸੀ ਚੀਕਦੀ, ਪਰ ਕੈਟਰੀਨਾ ਨੇ ਆਲੀਆ ਤੋਂ ਕਰਵਾਇਆ ਸੀ ਇਹ ਕੰਮ
Image Source: Twitter
ਅਕੈਡਮੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦੀ ਵੀਡੀਓ ਦਿਖਾਈ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, 'ਰਾਬਰਟ ਜ਼ੇਮੇਕਿਸ ਅਤੇ ਐਰਿਕ ਰੋਥ ਦੁਆਰਾ ਲਿਖੀ ਗਈ ਕਹਾਣੀ ਜਿਸ ਵਿੱਚ ਇੱਕ ਵਿਅਕਤੀ ਆਪਣੀ ਉਦਾਰਤਾ ਨਾਲ ਸਭ ਦਾ ਦਿਲ ਜਿੱਤ ਲੈਂਦਾ ਹੈ, ਅਦਵੈਤ ਚੰਦਨ ਅਤੇ ਅਤੁਲ ਕੁਲਕਰਨੀ ਨੇ ਲਾਲ ਸਿੰਘ ਚੱਢਾ ਦਾ ਭਾਰਤੀ ਰੂਪਾਂਤਰਨ ਕੀਤਾ ਹੈ। ਲਾਲ ਸਿੰਘ ਚੱਢਾ ਵਿੱਚ ਆਮਿਰ ਖ਼ਾਨ ਮੁੱਖ ਭੂਮਿਕਾ ਵਿੱਚ ਹਨ, ਜਦੋਂ ਕਿ ਟੌਮ ਹੈਂਕਸ ਨੇ ਫਾਰੈਸਟ ਗੰਪ ਵਿੱਚ ਇਹ ਕਿਰਦਾਰ ਨਿਭਾਇਆ ਸੀ।
Image Source: Twitter
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘1994 ਵਿੱਚ, ਫੋਰੈਸਟ ਗੰਪ ਨੂੰ 13 ਆਸਕਰ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ 6 ਸਰਵੋਤਮ ਅਦਾਕਾਰ, ਨਿਰਦੇਸ਼ਕ, ਫਿਲਮ ਸੰਪਾਦਨ, ਸਰਵੋਤਮ ਪਿਕਚਰ, ਵਿਜ਼ੂਅਲ ਇਫੈਕਟਸ ਅਤੇ ਅਡੈਪਟਡ ਸਕ੍ਰੀਨਪਲੇ ਸ਼ਾਮਲ ਸਨ’। ਅਮੀਰ ਖ਼ਾਨ ਨੇ ਆਪਣੇ Aamir Khan Productions ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਰੀਪੋਸਟ ਕਰਕੇ ਆਸਕਰ ਅਕੈਡਮੀ ਵਾਲਿਆਂ ਦਾ ਧੰਨਵਾਦ ਕੀਤਾ ਹੈ।
Image Source: Twitter
ਹੁਣ ਯੂਜ਼ਰਸ ਇਸ ਪੋਸਟ 'ਤੇ ਆਮਿਰ ਦੀ ਤਾਰੀਫ ਕਰ ਰਹੇ ਹਨ। ਖੈਰ ਦੇਖਦੇ ਹਾਂ ਕਿ ਜਦੋਂ ਅਕੈਡਮੀ ਵੱਲੋਂ ਫਿਲਮ ਦੀ ਤਾਰੀਫ ਕੀਤੀ ਜਾਂਦੀ ਹੈ ਤਾਂ ਆਮਿਰ ਕੀ ਪ੍ਰਤੀਕਿਰਿਆ ਦਿੰਦੇ ਹਨ।
View this post on Instagram