Oscars Award 2022: ਵਿਲ ਸਮਿਥ ਨੇ ਬੈਸਟ ਐਕਟਰ ਤੇ ਜੈਸਿਕਾ ਚੈਸਟੇਨ ਨੇ ਜਿੱਤਿਆ ਬੈਸਟ ਐਕਟਰਸ ਦਾ ਪੁਰਸਕਾਰ
ਆਸਕਰ 2022 ਦੇ ਵਿਜੇਤਾ (Oscars 2022 Winners) ਅਤੇ ਬੈਸਟ ਐਕਟਰ ਦਾ ਅਵਾਰਡ ਕਿਸੇ ਹੋਰ ਨੂੰ ਨਹੀਂ ਬਲਕਿ ਵਿਲ ਸਮਿਥ (Will Smith wins Best Actor) ਨੂੰ ਉਨ੍ਹਾਂ ਦੇ ਸਪੋਰਟਸ ਡਰਾਮਾ 'ਕਿੰਗ ਰਿਚਰਡ' ਦੇ ਲਈ ਮਿਲਿਆ ਹੈ। ਇਸ ਵਾਰ ਬੈਸਟ ਐਕਟਰਸ ਦਾ ਅਵਾਰਡ ਜੈਕਿਸਾ ਚੈਸਟੇਨ (Jessica Chastain wins Best Actress Award) ਨੂੰ 'ਦ ਆਈਜ਼ ਆਫ ਟੈਮੀ ਫੇਅ' ਦੇ ਲਈ ਜਿੱਤਿਆ ਹੈ।
Will Smith wins Best Actor (Image Source: Twitter)
ਆਸਕਰ ਅਵਾਰਡ ਜਿੱਤਣ ਦੀ ਇੱਛਾ ਹਰ ਅਦਾਕਾਰ ਦੀ ਹੁੰਦੀ ਹੈ। ਇਸ ਦੌਰਾਨ ਆਸਕਰ ਜਿੱਤਣ 'ਤੇ ਵਿਲ ਸਮਿਥ ਦਾ ਰਿਐਕਸ਼ਨ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਵਿਲ ਸਮਿਥ ਦਾ ਰਿਐਕਸ਼ਨ ਤੁਹਾਡੇ ਦਿਲ ਨੂੰ ਪਿਘਲਾ ਦੇਵੇਗਾ। ਕਿਉਂਕਿ ਆਸਕਰ ਹਾਸਿਲ ਕਰਨ ਮਗਰੋਂ ਵਿਲ ਸਮਿਥ ਸਟੇਜ਼ 'ਤੇ ਖੜੇ ਹੋ ਕੇ ਰੋਏ। ਇਸ ਦੌਰਾਨ ਦਰਸ਼ਕਾਂ ਨੇ ਤਾਲਿਆਂ ਦੀ ਗੂੰਜ ਨਾਲ ਵਿਲ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦਰਸ਼ਕਾਂ ਤੇ ਹੋਰਨਾਂ ਵੱਲੋਂ ਸਟੈਂਡਿੰਗ ਅਵੇਸ਼ਨ ਵੀ ਦਿੱਤਾ ਗਿਆ।
Image Source: Twitter
ਇਸ ਦੌਰਾਨ, ਰੋਂਦੇ ਹੋਏ ਵਿਲ ਸਮਿਥ ਨੇ ਰਿਚਰਡ ਵਿਲੀਅਮਸ ਨੂੰ "ਆਪਣੇ ਪਰਿਵਾਰ ਦਾ ਰੱਖਿਅਕ" ਕਿਹਾ। "ਤੁਹਾਨੂੰ ਦੁਰਵਿਵਹਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਤੁਹਾਨੂੰ ਮੁਸਕਰਾਉਣਾ ਹੋਵੇਗਾ ਅਤੇ ਨਾਟਕ ਕਰਨਾ ਪਵੇਗਾ"।
ਉਸ ਨੇ ਅੱਗੇ ਕਿਹਾ ਕਿ "ਪਿਆਰ ਤੁਹਾਨੂੰ ਪਾਗਲ ਕਰ ਦੇਵੇਗਾ।" "ਮੈਨੂੰ ਉਮੀਦ ਹੈ ਕਿ ਅਕੈਡਮੀ ਮੈਨੂੰ ਵਾਪਸ ਬੁਲਾਵੇਗੀ," ਸਮਿਥ ਨੇ ਸਿੱਟਾ ਕਢਦੇ ਹੋਏ ਕਿਹਾ। ਵਿਲ ਸਮਿਥ ਦੀ ਨਾਮਜ਼ਦਗੀ ਕਲਿੱਪ ਨੇ ਦਰਸ਼ਕਾਂ ਤੋਂ ਬਹੁਤ ਸ਼ਲਾਘਾ ਹਾਸਲ ਕੀਤੀ।
Jessica Chastain bags Best Actress (Image Source: Twitter)
ਹੋਰ ਪੜ੍ਹੋ : Oscars Award 2022: ਆਸਕਰ 'ਚ ਭਾਰਤੀ ਡਾਕਯੂਮੈਂਟਰੀ ਫੀਚਰ ਫਿਲਮ 'Writing With Fire' ਦੀ ਹਾਰ
ਦੂਜੇ ਪਾਸੇ ਜੈਸਿਕਾ ਚੈਸਟੇਨ ਨੇ 'ਦ ਆਈਜ਼ ਆਫ ਟੈਮੀ ਫੇਅ' ਲਈ ਆਸਕਰ 'ਚ ਬੈਸਟ ਐਕਟਰ ਦਾ ਪੁਰਸਕਾਰ ਜਿੱਤਿਆ। ਉਹ ਰੋਲ 'ਤੇ ਸੀ ਅਤੇ ਪੁਰਸਕਾਰ ਜਿੱਤ ਕੇ ਬਹੁਤ ਖੁਸ਼ ਲੱਗ ਰਹੀ ਸੀ।
ਚੈਸਟੇਨ ਨੇ LGBTQ ਅਤਿਆਚਾਰ ਬਾਰੇ ਵੀ ਗੱਲ ਕੀਤੀ। ਉਸ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਕਿਵੇਂ ਹਰ ਬਿਨਾਂ ਕਿਸੇ ਸ਼ਰਤ ਦੇ ਪਿਆਰ ਕੀਤਾ ਜਾਂਦਾ ਹੈ। ਆਸਕਰ 2022 ਦੇ ਜੇਤੂ ਬਹੁਤ ਖੁਸ਼ ਲੱਗ ਰਹੇ ਸਨ ਅਤੇ ਕਿਉਂ ਨਹੀਂ? ਉਨ੍ਹਾਂ ਨੇ ਉਹ ਪ੍ਰਾਪਤ ਕੀਤਾ ਜਿਸ ਦੇ ਉਹ ਹੱਕਦਾਰ ਅਤੇ ਚਾਹੁੰਦੇ ਸਨ।