ਹੁਣ ਹਾਲੀਵੁੱਡ 'ਤੇ ਪੰਜਾਬੀਆਂ ਦਾ ਕਬਜ਼ਾ, ਫਿਲਮ ਆਸਕਰ ਅਵਾਰਡ ਲਈ ਨਾਮਜ਼ਦ
ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਭਾਵਂੇ ਉਹ ਕਾਰੋਬਾਰ ਹੋਵੇ ਜਾਂ ਪੰਜਾਬੀ ਗਾਣੇ ਜਾਂ ਫਿਰ ਫਿਲਮ ਇੰਡਸਟਰੀ, ਹਰ ਖੇਤਰ ਵਿੱਚ ਪੰਜਾਬੀ ਸਭ ਤੋਂ ਅੱਗੇ ਹਨ । ਹੁਣ ਪੰਜਾਬ ਦੇ ਲੋਕਾਂ ਲਈ ਇੱਕ ਹੋਣ ਮਾਣ ਵਾਲੀ ਗੱਲ ਸਾਹਮਣੇ ਆਈ ਹੈ । ਫਿਲਮ ਨਿਰਦੇਸ਼ਕ 'Milroy Goes' ਦੀ ਫਿਲਮ 'ਵੈਲਕਮ ਮਿਲੀਅਨਜ਼' ਆਸਕਰ ਅਵਾਰਡ ਲਈ ਨਾਮਜ਼ਦ ਹੋਈ ਹੈ ।
ਹੋਰ ਵੇਖੋ :ਕਰਮਜੀਤ ਅਨਮੋਲ ਨੇ ਗਾਈ ਹੈ ਬਾਬਾ ਅਜੀਤ ਸਿੰਘ ਜੀ ਦੀ ਵਾਰ ,ਹੋ ਰਹੀ ਹੈ ਸ਼ੂਟਿੰਗ ਵੇਖੋ ਵੀਡਿਓ
ਇਸ ਫਿਲਮ ਦਾ ਨਿਰਮਾਣ ਕਈ ਭਾਸ਼ਾਵਾਂ ਵਿੱਚ ਹੋਇਆ ਹੈ । ਇਸ ਫਿਲਮ ਨੂੰ 2018 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਆਸਕਰ ਅਵਾਰਡ ਸਮਾਰੋਹ ਲਈ ਨਾਮਜ਼ਦ ਕੀਤਾ ਗਿਆ ਹੈ । ਫਿਲਮ ਦੇ ਨਿਰਮਾਤਾ ਮੰਨਾ ਮੋਹੀ ਇੰਗਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ । ਮੰਨਾ ਮੋਹੀ ਉਰਫ ਮਨਪ੍ਰੀਤ ਸਿੰਘ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਜੰਮਪਲ ਹਨ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਮੋਹੀ ਨੇ ਅਹਿਮ ਕਿਰਦਾਰ ਨਿਭਾਇਆ ਹੈ ਜਦੋਂ ਕਿ ਵੈਲਕਮ ਮਿਲੀਅਨਜ਼ ਦੇ ਨਿਰਮਾਣ ਵਿੱਚ ਪੰਜਾਬ ਦੇ ਉੱਘੇ ਨਿਰਦੇਸ਼ਕ ਬਲਬੀਰ ਬੇਗਮਪੁਰੀ ਦਾ ਅਹਿਮ ਯੋਗਦਾਨ ਰਿਹਾ ਹੈ ।
ਹੋਰ ਵੇਖੋ :ਕਪਿਲ ਸ਼ਰਮਾ ਤੇ ਗਿੰਨੀ ਨੇ ਹੁਣ ਸਿੱਖ ਪ੍ਰਰੰਪਰਾ ਮੁਤਾਬਿਕ ਕਰਵਾਇਆ ਵਿਆਹ, ਦੇਖੋ ਤਸਵੀਰਾਂ
https://www.youtube.com/watch?v=lIP-Mmued-I
ਇਹ ਫਿਲਮ ਪੰਜਾਬੀ, ਹਿੰਦੀ, ਕੋਕਨੀ ਅਤੇ ਅੰਗਰੇਜ਼ੀ ਵਿੱਚ ਬਣੀ ਹੈ । ਇਸ ਦੀ ਸ਼ੂਟਿੰਗ ਗੋਆ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਈ ਗਈ ਹੈ । ਇਸ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਜੁਆਨੇ ਡਾ. ਕੁਨਹਾ, ਲੇਸ ਮੇਨੇਜ਼ੇਜ, ਡਾਏਲੇਨ ਰੋਡਰੀਕਸ, ਸੋਹਨ ਬੋਰਕਰ, ਰਜਾ ਖਾਨ ਨੇ ਇਸ ਫਿਲਮ ਵਿੱਚ ਦਮਦਾਰ ਅਦਾਕਾਰੀ ਕੀਤੀ ਹੈ ।