ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’

Reported by: PTC Punjabi Desk | Edited by: Shaminder  |  November 30th 2022 02:00 PM |  Updated: November 30th 2022 02:00 PM

ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’

ਅਦਾਕਾਰਾ ਕਾਜੋਲ (Kajol)  ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੀ ਬੇਟੀ ਨਿਆਸਾ ਦੇ ਨਾਲ ਵੀ ਅਕਸਰ ਸਪਾਟ ਹੁੰਦੀ ਰਹਿੰਦੀ ਹੈ । ਹਾਲ ਹੀ ‘ਚ ਅਦਾਕਾਰਾ ਨੇ ਆਪਣੀ ਬੇਟੀ ਦੀ ਟ੍ਰੋਲਿੰਗ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ।ਇੱਕ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਧੀ ਨਿਆਸਾ ਨੂੰ ਆਨਲਾਈਨ ਟ੍ਰੋਲ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੀ ਹੈ ।

kajol and Ajay devgn image From instagram

ਹੋਰ ਪੜ੍ਹੋ : ਜੈਜ਼ੀ ਬੀ ਦਾ ਨਵਾਂ ਗੀਤ ‘ਰੂਡ ਬੁਆਏ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇੱਕ ਮਾਂ ਹੋਣ ਦੇ ਨਾਤੇ ਕਾਜੋਲ ਦਾ ਕਹਿਣਾ ਹੈ ਕਿ ‘ਮੈਨੂੰ ਲੱਗਦਾ ਹੈ ਕਿ ਟ੍ਰੋਲਿੰਗ ਸੋਸ਼ਲ ਮੀਡੀਆ ਦਾ ਬਹੁਤ ਅਜੀਬ ਹਿੱਸਾ ਬਣ ਗਈ ਹੈ।  ਜੇਕਰ ਤੁਸੀਂ ਟ੍ਰੋਲ ਹੋ ਜਾਂਦੇ ਹੋ, ਤਾਂ ਤੁਸੀਂ ਧਿਆਨ ਵਿੱਚ ਆ ਜਾਂਦੇ ਹੋ। ਜੇਕਰ ਤੁਸੀਂ ਟ੍ਰੋਲ ਹੋ ਜਾਂਦੇ ਹੋ, ਤਾਂ ਤੁਸੀਂ ਮਸ਼ਹੂਰ ਹੋ।

ਹੋਰ ਪੜ੍ਹੋ : ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਰੋਣ ਲੱਗ ਪਈ ਉਸ ਦੀ ਫੈਨ, ਸ਼ਹਿਨਾਜ਼ ਗਿੱਲ ਨੇ ਕਿਹਾ ਘਰ ਜਾਓ, ਵੇਖੋ ਵੀਡੀਓ

ਲੱਗਦਾ ਹੈ ਕਿ ਤੁਸੀਂ ਉਦੋਂ ਤੱਕ ਮਸ਼ਹੂਰ ਨਹੀਂ ਹੋ ਜਦੋਂ ਤੱਕ ਤੁਹਾਨੂੰ ਟ੍ਰੋਲ ਨਹੀਂ ਕੀਤਾ ਜਾਂਦਾ’। ਕਾਜੋਲ ਵੀ ਹਾਲਾਂਕਿ ਹੋਰਨਾਂ ਮਾਵਾਂ ਵਾਂਗ ਧੀ ਦੀ ਟ੍ਰੋਲਿੰਗ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਹੋ ਜਾਂਦੀ ਹੈ । ਕਾਜੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਜਿਸ ‘ਚ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਦਿਲਵਾਲੇ’, ‘ਵੀ ਆਰ ਫੈਮਿਲੀ’, ‘ਯੂ ਮੀ ਔਰ ਹਮ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Kajol Devgan (@kajol)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network