ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

Reported by: PTC Punjabi Desk | Edited by: Lajwinder kaur  |  April 13th 2022 02:01 PM |  Updated: April 13th 2022 02:01 PM

ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

ਸ਼ਹਿਨਾਜ਼ ਗਿੱਲ ਜੋ ਕਿ ਪਿਛਲੇ ਦਿਨੀਂ ਪੰਜਾਬ ਆਈ ਹੋਈ ਸੀ। ਆਪਣੇ ਪਰਿਵਾਰ ਦੇ ਨਾਲ ਖ਼ਾਸ ਸਮਾਂ ਬਿਤਾ ਕਿ ਉਹ ਮੁੰਬਈ ਵਾਪਸ ਆ ਗਈ ਹੈ। ਜਿਸ ਕਰਕੇ ਉਨ੍ਹਾਂ ਨੇ ਕੰਮ ਉੱਤੇ ਵਾਪਸੀ ਕਰ ਲਈ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਜਿਸ ਉਹ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਇਹ ਨਵਾਂ ਫੋਟੋਸ਼ੂਟ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਜਿਸ ਕਰਕੇ ਇਹ ਤਸਵੀਰਾਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਕੀ ਕੈਟਰੀਨਾ ਕੈਫ ਗਰਭਵਤੀ ਹੈ? ਯੂਜ਼ਰਸ ਏਅਰਪੋਰਟ ਦੀ ਲੇਟੈਸਟ ਲੁੱਕ ਦੇਖ ਕੇ ਅੰਦਾਜ਼ਾ ਲਗਾ ਰਹੇ ਨੇ

Shehnaaz Gill's stunning avatar in latest pictures being lauded by her fans Image Source: Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਮੇਂ ਪਹਿਲਾਂ ਹੀ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ  ਹਨ। ਜਿਸ ਚ ਉਨ੍ਹਾਂ ਦੀ ਲੁੱਕ ਤੇ ਅਦਾਵਾਂ ਬਾਕਮਾਲ ਲੱਗ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ- ‘Style ਦੌਲਤ ਦਾ ਪ੍ਰਦਰਸ਼ਨ ਨਹੀਂ ਬਲਕਿ ਕਲਪਨਾ ਅਤੇ ਮਨੋਦਸ਼ਾ ਦਾ ਪ੍ਰਗਟਾਵਾ ਹੈ’ । ਪਹਿਲੀ ਤਸਵੀਰ ਚ ਉਹ ਪੈਰਾਂ ਦੇ ਭਾਰ ਬੈਠੀ ਨਜ਼ਰ ਆ ਰਹੀ ਹੈ। ਬਾਕੀ ਦੀਆਂ ਤਸਵੀਰਾਂ ਚ ਉਹ ਸੋਫੇ ਉੱਤੇ ਬੈਠ ਕੇ ਵੱਖ-ਵੱਖ ਸਟਾਈਲਿਸ਼ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਦੀ ਜੰਮ ਕੇ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਹੀ ਸਮੇਂ ‘ਚ ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਹਨ।

Shehnaaz Gill's stunning avatar in latest pictures being lauded by her fans Image Source: Instagram

ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਸ ਨੇ ਆਪਣੀ ਲੁੱਕ ਉੱਤੇ ਕਾਫੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਹ ਲਗਾਤਾਰ ਆਪਣੇ ਕੰਮ ਪ੍ਰਤੀ ਹੋਰ ਜ਼ਿਆਦਾ ਮਿਹਨਤ ਕਰਕੇ ਅੱਗੇ ਵੱਧ ਰਹੀ ਹੈ। ਜਿਸ ਕਰਕੇ ਉਹ ਕਈ ਨਾਮੀ ਬ੍ਰੈਂਡਸ ਦੇ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ। ਅਦਾਕਾਰਾ ਹੋਣ ਦੇ ਨਾਲ ਸ਼ਹਿਨਾਜ਼ ਬਹੁਤ ਵਧੀਆ ਗਾਇਕਾ ਵੀ। ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਤੇ ਡਿਊਟ ਸੌਂਗ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਨਾਜ਼ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਚ ਬੌਤਰ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network