ਬਸੰਤ ਪੰਚਮੀ ਦੇ ਮੌਕੇ ‘ਤੇ ਪੰਜਾਬ ‘ਚ ਵੱਡੀ ਗਿਣਤੀ ‘ਚ ਵਿਕ ਰਹੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ
ਅੱਜ ਦੇਸ਼ ‘ਚ ਜਿੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਉੱਥੇ ਹੀ ਬਸੰਤ ਪੰਚਮੀ (Basant Panchmi Festival) ਦਾ ਤਿਉਹਾਰ ਵੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਹ ਤਿਉਹਾਰ ਮੌਸਮ ਦੀ ਤਬਦੀਲੀ ਦਾ ਤਿਉਹਾਰ ਮੰਨਿਆ ਜਾਂਦਾ ਹੈ ।ਪ੍ਰਕ੍ਰਿਤੀ ਵੀ ਆਪਣਾ ਪੁਰਾਣਾ ਗਿਲਾਫ ਉਤਾਰ ਕੇ ਨਵਾਂ ਰੂਪ ਧਾਰਦੀ ਹੈ ਕਿਉਂਕਿ ਪੱਤਝੜ ਤੋਂ ਬਾਅਦ ਰੁੱਖਾਂ ‘ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਨੇ ਅਤੇ ਕਿਹਾ ਵੀ ਜਾਂਦਾ ਹੈ ਕਿ ‘ਪਿੱਪਲ ਦੇ ਪੱਤਿਆ ਵੇ ਕੇਹੀ ਖੜ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ’।
image source : google
ਕਿਉਂਕਿ ਪੱਤਝੜ ਦੇ ਦੌਰਾਨ ਰੁੱਖਾਂ ਦੇ ਸਾਰੇ ਪੱਤੇ ਝੜ ਜਾਂਦੇ ਹਨ ਅਤੇ ਪ੍ਰਕ੍ਰਿਤੀ ਖਿੜ ਉੱਠਦੀ ਹੈ । ਇਸ ਦਿਨ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ । ਇਸ ਦਿਨ ਲੋਕ ਘਰਾਂ ‘ਚ ਪੀਲੇ ਰੰਗ ਦੇ ਚੌਲ ਬਣਾਉਂਦੇ ਹਨ ਅਤੇ ਪੀਲੇ ਲਿਬਾਸ ਪਹਿਨੇ ਜਾਂਦੇ ਹਨ । ਇਸ ਮੌਕੇ ‘ਤੇ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ ।
image source : Youtube
ਹੋਰ ਪੜ੍ਹੋ : ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ
ਪੰਜਾਬ ‘ਚ ਬਸੰਤ ਦੇ ਇਸ ਤਿਉਹਾਰ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਖੂਬ ਵਿਕਰੀ ਹੋ ਰਹੀ ਹੈ ।
ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ ਅਸਮਾਨ ‘ਚ ਵੇਖਣ ਨੂੰ ਮਿਲੇ । ਬੱਚਿਆਂ ਅਤੇ ਨੌਜਵਾਨਾਂ ‘ਚ ਪਤੰਗਬਾਜ਼ੀ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ।