2022 ਦੇ ਪਹਿਲੇ ਸੋਮਵਾਰ ਨੂੰ ਕਰੀਨਾ ਕਪੂਰ ਨੇ ਤੋੜਿਆ ਡਾਈਟ ਦਾ ਨਿਯਮ, ਇਹ ਡਿਸ਼ ਨੂੰ ਦੇਖ ਕੇ ਕਰੀਨਾ ਦੇ ਮੂੰਹ ‘ਚ ਆਇਆ ਪਾਣੀ
ਨਵੇਂ ਸਾਲ ਦੀ ਸ਼ੁਰੂਆਤ ਨਾਲ ਲੋਕ ਆਪਣੇ ਆਪ ਦੇ ਲਈ ਕੁਝ ਨਿਯਮ ਬਨਾਉਂਦੇ ਨੇ, ਕੁਝ ਆਦਤਾਂ ਬਦਲਣ ਜਾਂ ਕੁਝ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲੈਂਦੇ ਹਨ। ਪਰ ਅਪਣੀ ਬੇਬੋ ਯਾਨੀ ਕਿ ਕਰੀਨਾ ਕਪੂਰ ਦਾ ਮਾਮਲਾ ਕੁਝ ਉਲਟ ਹੈ। ਕਰੀਨਾ ਕਪੂਰ Kareena Kapoor ਨੇ ਆਪਣੇ ਸਾਹਮਣੇ ਆਪਣੀ ਪਸੰਦੀਦਾ ਪਕਵਾਨ ਦੇਖਦੇ ਹੀ ਉਸ ਨੇ ਸਾਰੇ ਨਿਯਮਾਂ ਨੂੰ ਤੋੜ ਦਿੱਤਾ । ਇੰਨਾ ਹੀ ਨਹੀਂ, ਕਰੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੋ ਤੁਹਾਡਾ ਦਿਲ ਚਾਹੇ ਕਰੋ। ਉਨ੍ਹਾਂ ਦੇ ਇਸ ਬੇਫਿਕਰ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਉਨ੍ਹਾਂ ਦੀ ਪਸੰਦੀਦਾ ਡਿਸ਼ ਕਿਹੜੀ ਹੈ ਜਿਸ ਨੇ ਕਰੀਨਾ ਨੂੰ ਬੇਕਾਬੂ ਕਰ ਦਿੱਤਾ।
ਕਰੀਨਾ ਨੇ ਖਾਸ ਕਿਸਮ ਦੀ ਬ੍ਰੇਡ ਲਈ ਨਵੇਂ ਸਾਲ ਦੇ ਨਿਯਮਾਂ ਨੂੰ ਬਾਈਪਾਸ ਕੀਤਾ ਹੈ। ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਪਸੰਦੀਦਾ ਡਿਸ਼ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਕਰੀਨਾ ਕਪੂਰ ਇੱਕ ਸਪਿਰਲ ਡਿਜ਼ਾਈਨ ਕੀਤੀ ਬ੍ਰੇਡ ਖਾਂਦੀ ਨਜ਼ਰ ਆ ਰਹੀ ਹੈ। ਇਸ ਰੋਲ ਬ੍ਰੈਂਡ ਨੂੰ Croissant ਕਿਹਾ ਜਾਂਦਾ ਹੈ। ਇਹ ਦੇਖ ਕੇ ਕਰੀਨਾ ਖੁਦ ਨੂੰ ਰੋਕ ਨਹੀਂ ਸਕੀ। ਤਸਵੀਰ ‘ਚ ਉਹ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ । ਕਰੀਨਾ ਦੀ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਇਸ ਡਿਸ਼ ਲਈ ਕਿੰਨੀ ਦੀਵਾਨੀ ਹੈ। ਤਸਵੀਰ ਵੀ ਥੋੜੀ ਫਨੀ ਹੈ, ਜਿਸ 'ਤੇ ਪ੍ਰਸ਼ੰਸਕ ਉਸ ਨੂੰ ਲਗਾਤਾਰ ਪਸੰਦ ਕਰ ਰਹੇ ਹਨ। ਇਸ ਤਸਵੀਰ 'ਤੇ ਕਰੀਨਾ ਨੇ ਕੈਪਸ਼ਨ ਦਿੱਤਾ ਹੈ- ਕਿ ਸਾਲ ਦੇ ਪਹਿਲੇ ਸੋਮਵਾਰ ਨੂੰ ਕੁਝ ਸਿਹਤਮੰਦ ਖਾਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਪਤਾ ਨਹੀਂ ਹੋਰ ਕੀ... ਪਰ ਜੇਕਰ ਸਾਹਮਣੇ ਕੋਈ Croissant ਹੈ, ਤਾਂ ਇਸ ਨੂੰ ਖਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹਾਰਟ ਇਮੋਜੀ ਬਣਾ ਕੇ ਕਰੀਨਾ ਨੇ ਲਿਖਿਆ ਹੈ ਕਿ ਉਹੀ ਕਰੋ ਜੋ ਤੁਹਾਡਾ ਦਿਲ ਚਾਹੁੰਦਾ ਹੈ। ਇਹ ਸਾਲ 2022 ਹੈ, ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰੋ।
Croissant ਇੱਕ ਕਿਸਮ ਦੀ ਬ੍ਰੇਡ ਹੁੰਦੀ ਹੈ ਜਿਸਦਾ ਉੱਪਰਲਾ ਢੱਕਣ ਇੱਕ ਚੱਕਰੀ ਆਕਾਰ ਵਿੱਚ ਦਿਖਾਈ ਦਿੰਦਾ ਹੈ। ਇਹ ਮੂਲ ਰੂਪ ਵਿੱਚ ਆਸਟਰੀਆ ਦੀ ਡਿਸ਼ ਹੈ ਪਰ ਹੁਣ ਇਹ ਫਰਾਂਸ, ਇਟਲੀ ਸਮੇਤ ਭਾਰਤ ਵਿੱਚ ਮਸ਼ਹੂਰ ਹੋ ਰਹੀ ਹੈ। ਕਰੌਇਸੈਂਟ ਆਪਣੇ ਵਿਲੱਖਣ ਡਿਜ਼ਾਈਨ, ਵਿਸ਼ੇਸ਼ ਸਵਾਦ ਕਾਰਨ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਰੋਟੀ ਹੈ। ਬਿਲਕੁਲ ਕਰੀਨਾ ਕਪੂਰ ਵਾਂਗ। ਇਸ ਤਸਵੀਰ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਦੱਸ ਦਈਏ ਕਰੀਨਾ ਕਪੂਰ ਖ਼ਾਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਠੀਕ ਹੋਈ ਹੈ। ਪਰ ਬਾਲੀਵੁੱਡ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
View this post on Instagram