ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ’ਤੇ ਮਧੂ ਬਾਲਾ ਮੁੰਬਈ ਦੇ ਗੁਰਦੁਆਰਾ ਸਾਹਿਬ ’ਚ ਕਰਦੀ ਸੀ ਲੰਗਰ ਦੀ ਸੇਵਾ, ਸਿੱਖ ਧਰਮ ’ਚ ਸੀ ਪੂਰਨ ਵਿਸ਼ਵਾਸ਼
60 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਮਧੂਬਾਲਾ ਦਾ ਅਸਲ ਨਾਂਅ ਮੁਮਤਾਜ਼ ਬੇਗਮ ਸੀ । ਮਧੂਬਾਲਾ ਨੂੰ ਬਾਲੀਵੁੱਡ ਵਿੱਚ ਪਹਿਚਾਣ ਸਾਲ 1947 ਵਿੱਚ ਆਈ ਫ਼ਿਲਮ ‘ਨੀਲਕਮਲ’ ਨਾਲ ਮਿਲੀ ਸੀ । ਮਧੂਬਾਲਾ ਉਰਫ ਮੁਮਤਾਜ਼ ਬੇਗਮ ਦਿੱਲੀ ਦੇ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ । ਪਰ ਉਹ ਦਾ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ਼ ਸੀ ।
Pic Courtesy: Instagram
ਹੋਰ ਪੜ੍ਹੋ :
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਅਤੇ ਸੋਨਮ ਬਾਜਵਾ ਦਾ ਅੰਦਾਜ਼
ਜਿਸ ਦਾ ਖੁਲਾਸਾ ਇੱਕ ਪੁਰਾਣੀ ਵੀਡੀਓ ਤੋਂ ਹੋ ਰਿਹਾ ਹੈ । ਕਹਿੰਦੇ ਹਨ ਕਿ ਮਧੂਬਾਲਾ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਤਾਂ ਉਹ ‘ਜਪੁਜੀ ਸਾਹਿਬ’ ਦਾ ਪਾਠ ਕਰਦੀ ਸੀ ।
ਇਸ ਵੀਡੀਓ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਕੋਈ ਸਮਝੋਤਾ ਕਰਦੀ ਸੀ ਤਾਂ ਸਭ ਤੋਂ ਪਹਿਲਾਂ ਇਹ ਲਿਖਿਆ ਜਾਂਦਾ ਸੀ, ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਸਕੇ ਤੇ ਲੰਗਰ ਦੀ ਸੇਵਾ ਕਰ ਸਕੇ ।
View this post on Instagram