ਅੱਜ ਹੈ ਅਦਾਕਾਰਾ ਸਮਿਤਾ ਪਾਟਿਲ ਦੀ ਬਰਸੀ, ਬਰਸੀ ‘ਤੇ ਜਾਣੋਂ ਕਿਵੇਂ ਨਿਊਜ਼ ਐਂਕਰ ਤੋਂ ਬਣੀ ਅਦਾਕਾਰਾ
ਸਮਿਤਾ ਪਾਟਿਲ (Samita Patil)ਦੀ ਅੱਜ ਬਰਸੀ (Death Anniversary) ਹੈ । ਉਨ੍ਹਾਂ ਦੀ ਬਰਸੀ ਮੌਕੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਸਮਿਤਾ ਪਾਟਿਲ ਬਾਲੀਵੁੱਡ ਦਾ ਅਜਿਹਾ ਸਿਤਾਰਾ ਜੋ ਧਰੁਵ ਤਾਰੇ ਦੀ ਤਰਾਂ ਅਜਿਹਾ ਚਮਕਿਆ ਕਿ ਜਿਸ ਨੂੰ ਸਮੇਂ ਦੀ ਧੂੜ ਵੀ ਫਿੱਕੀ ਨਾ ਕਰ ਸਕੀ। ਆਪਣੀ ਛੋਟੀ ਜਿਹੀ ਲਾਈਫ ਤੇ ਛੋਟੇ ਜਿਹੇ ਫਿਲਮੀ ਕਰੀਅਰ ‘ਚ ਉਹਨਾਂ ਦੇ ਟੈਲੇਂਟ ਨੇ ਅਜਿਹਾ ਨਿਖਾਰ ਲਿਆਂਦਾ ਕਿ ਸਮਿਤਾ ਪੈਰਲਲ ਸਿਨੇਮਾ ਦੀ ਅਨਡਾਊਟ ਕਵੀਨ ਬਣ ਗਈ।
image Source : Instagram
ਹੋਰ ਪੜ੍ਹੋ : ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ
ਸਮਿਤਾ ਇੱਕ ਨੇਤਾ ਦੀ ਬੇਟੀ ਸੀ ਉਨਾਂ ਕੋਲ ਕਰੀਅਰ ਚੁਣਨ ਦੇ ਕਈ ਰਾਹ ਸਨ, ਪਰ ਸਮਿਤਾ ਨੇ ਸਿਰਫ ਤੇ ਸਿਰਫ ਐਕਟਿੰਗ ਨੂੰ ਹੀ ਤਰਜੀਹ ਦਿੱਤੀ। ਕਾਲਜ ਦੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਸਮਿਤਾ ਜੀ ਨੇ ਮਰਾਠੀ ਦੇ ਨਿਊਜ਼ ਚੈਨਲ ‘ਤੇ ਬਤੌਰ ਨਿਊਜ਼ ਐਂਕਰ ਦੇ ਤੌਰ ‘ਤੇ ਕੰਮ ਕੀਤਾ ਸੀ ।
Image Source : Google
ਇਸ ਮਰਾਠੀ ਬਾਲਾ ਨੇ ਆਪਣੀ ਅਦਾਕਾਰੀ ਦੀ ਪਹਿਲੀ ਝਲਕ ਪੇਸ਼ ਕੀਤੀ ਆਲੋਚਨਾਤਮਕ ਫਿਲਮ ‘ਸਾਮਨਾ’ ਤੋਂ ਉਹਨਾਂ ਦਾ ਹਰ ਰੋਲ ਐਂਵੇ ਲੱਗਦਾ ਸੀ ਜਿਵੇਂ ਕਿ ਉਹਨਾਂ ਨੇ ਆਪਣੇ ਜੀਵਨ ‘ਚ ਇਸ ਨੂੰ ਹੰਢਾਇਆ ਹੋਵੇ ਉਹ ਬੜੀ ਹੀ ਸੰਜੀਦਗੀ ਨਾਲ ਹਰ ਨਾਲ ਨਿਭਾਉਂਦੇ ਸਨ। ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।
Image Source : Google
ਤਹਾਨੂੰ ਦੱਸ ਦੇਈਏ ਕਿ ਫਿਲਮ ਮੰਥਨ ਬਣਾਉਣ ਲਈ ਗੁਜਰਾਤ ਦੇ ਪੰਜ ਲੱਖ ਕਿਸਾਨਾਂ ਨੇ ਆਪਣੇ ਹਰ ਦਿਨ ਦੀ ਮਿਲਣ ਵਾਲੀ ਮਜਦੂਰੀ ‘ਚੋਂ ਦੋ-ਦੋ ਰੁਪਏ ਫਿਲਮ ਨਿਰਮਾਤਾਵਾਂ ਨੂੰ ਦਿੱਤੇ ਸਨ ਤੇ ਬਾਅਦ ਵਿੱਚ ਇਹ ਫਿਲਮ ਬੌਕਸ ਔਫਿਸ ‘ਤੇ ਸੁਪਰਹਿੱਟ ਰਹੀ ਸੀ।