ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹਾਕੀ ਖਿਡਾਰਨ ਤੋਂ ਬਣ ਗਈ ਗਾਇਕਾ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ (Satwinder Bitti) ਦਾ ਅੱਜ ਜਨਮਦਿਨ (Birthday) ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਗਾਇਕਾ ਨੂੰ ਉਸ ਦੇ ਚਾਹੁਣ ਵਾਲੇ ਵੀ ਵਧਾਈ ਦੇ ਰਹੇ ਹਨ । ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ ।
Image Source : Instagram
ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ । ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ ‘ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੇ । ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ ।
Image Source : Instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਦੇ ਨਾਲ ਇਸ ਸ਼ਖਸ ਦਾ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਇਸ ਸਭ ਦੇ ਚਲਦੇ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ ।
ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ ‘ਚ ਬਿਤਾਉਂਦੇ ਹਨ । ਉਹ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ ।
View this post on Instagram