ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ 'ਤੇ ਮਹਿਲਾ  ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ 

Reported by: PTC Punjabi Desk | Edited by: Rupinder Kaler  |  October 26th 2018 05:57 AM |  Updated: October 26th 2018 05:57 AM

ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ 'ਤੇ ਮਹਿਲਾ  ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ 

'ਮੀ ਟੂ' ਮੁਹਿੰਮ ਦੇ ਚਲਦੇ ਕਈ ਵੱਡੀਆਂ ਫਿਲਮੀ ਹਸਤੀਆਂ ਵਿਵਾਦਾਂ ਵਿੱਚ ਆ ਗਈਆਂ ਹਨ ਤੇ ਇਸ ਵਿਵਾਦ ਵਿੱਚ ਹੁਣ ਅਕਸ਼ੇ ਕੁਮਾਰ ਵੀ ਉਲਝਦੇ ਨਜ਼ਰ ਆ ਰਹੇ ਨੇ, ਕਿਉਂਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ 'ਹਾਉਸਫੁਲ ੪' ਦੇ ਸੱੈਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਮੁੰਬਈ ਦੇ ਚਿੱਤਰਕੂਟ ਸਟੂਡੀਓ ਵਿੱਚ ਇੱਕ ਮਹਿਲਾ ਡਾਂਸਰ ਨੇ ਫਿਲਮ ਦੇ ਸੈਟ 'ਤੇ ਛੇੜਛਾੜ ਅਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ ਹੈ । ਮਹਿਲਾ ਡਾਂਸਰ ਨੇ ਇਸ ਸਭ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਛੇੜਛਾੜ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਹੈ ।

ਹੋਰ ਵੇਖੋ : ਕਿਸ ਸਰਦਾਰ ਦੀ ਕੁਈਨ ਬਣ ਗਈ ਰੁਪਿੰਦਰ ਹਾਂਡਾ ,ਵੇਖੋ ਵੀਡਿਓ

https://twitter.com/ANI/status/1055634887825338369

ਜੂਨੀਅਰ ਮਹਿਲਾ ਡਾਂਸਰ ਦਾ ਇਲਜ਼ਾਮ ਹੈ ਕਿ ਉਹ ਆਪਣੇ ਇਕ ਸਾਥੀ ਡਾਂਸਰ ਦੇ ਨਾਲ ਬੈਠੀ ਹੋਈ ਸੀ ਇਸੇ ਦੌਰਾਨ ਪਵਨ ਸ਼ੈੱਟੀ ਅਤੇ ਸਾਗਰ ਨਾਂ ਦੇ ਸ਼ਖਸ ਦੇ ਨਾਲ ਚਾਰ ਹੋਰ ਵਿਅਕਤੀ ਆਏ ਤੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਲਈ ਧੱਕਾ ਕਰਨ ਲੱਗੇ । ਇੱਥੇ ਹੀ ਬਸ ਨਹੀਂ ਉਸ ਨੂੰ ਧਮਕਾਇਆ ਵੀ ਗਿਆ । ਮਹਿਲਾ ਮੁਤਾਬਿਕ ਜਦੋਂ ਉਸ ਨੇ ਸ਼ੈੱਟੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਧੱਕਾਮੁੱਕੀ ਕੀਤੀ ਗਈ ਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਗਿਆ । ਇਸ ਤੋਂ ਬਾਅਦ ਹੰਗਾਮਾ ਵੱਧ ਗਿਆ ।ਜਿਸ ਤੇ ਮਹਿਲਾ ਨੇ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ।

ਹੋਰ ਵੇਖੋ :‘ਬਿੱਗ ਬੌਸ’ ‘ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ

ਮਹਿਲਾ ਮੁਤਾਬਿਕ ਜਿਸ ਸਮੇਂ ਇਹ ਪੂਰੀ ਘਟਨਾ ਵਾਪਰੀ ਉਸ ਸਮੇਂ ਅਕਸ਼ੇ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਸੈੱਟ 'ਤੇ ਮੌਜੂਦ ਸਨ । ਖੁਦ ਅਕਸ਼ੇ ਨੇ ਹੀ ਮਹਿਲਾ ਨੂੰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਕਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਦੋ ਗੁੱਟਾਂ ਵਿੱਚ ਚੱਲ ਰਹੇ ਵਿਵਾਦ ਕਰਕੇ ਹੋਇਆ ਸੀ । ਛੇੜਛਾੜ ਕਰਨ ਵਾਲੇ ਸਾਰੇ ਮੁਲਜ਼ਮ ਕਿਸੇ ਸ਼ੈੱਟੀ ਗਰੁੱਪ ਦੇ ਮੈਂਬਰ ਸਨ ਤੇ ਇਹ ਪੂਰਾ ਮਾਮਲਾ ਪੁਰਾਣੇ ਵਿਵਾਦ ਕਰਕੇ ਸਾਹਮਣੇ ਆਇਆ ਹੈ । ਇਸ ਘਟਨਾ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network