100ਵੇਂ ਜਨਮ ਦਿਨ 'ਤੇ ਬਜ਼ੁਰਗ ਔਰਤ ਨੇ ਜ਼ਾਹਿਰ ਕੀਤੀ ਅਜੀਬੋ ਗਰੀਬ ਇੱਛਾ, ਪੁਲਿਸ ਪਹੁੰਚੀ ਗ੍ਰਿਫਤਾਰ ਕਰਨ ਲਈ

Reported by: PTC Punjabi Desk | Edited by: Lajwinder kaur  |  August 26th 2022 06:24 PM |  Updated: August 26th 2022 05:45 PM

100ਵੇਂ ਜਨਮ ਦਿਨ 'ਤੇ ਬਜ਼ੁਰਗ ਔਰਤ ਨੇ ਜ਼ਾਹਿਰ ਕੀਤੀ ਅਜੀਬੋ ਗਰੀਬ ਇੱਛਾ, ਪੁਲਿਸ ਪਹੁੰਚੀ ਗ੍ਰਿਫਤਾਰ ਕਰਨ ਲਈ

Victoria Police arrest woman on her 100th birthday: ਦੁਨੀਆ 'ਚ ਕਈ ਵਾਰ ਇਸ ਵਾਰ ਅਜੀਬ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਹਨ। ਜੀ ਹਾਂ ਅਜਿਹਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਔਰਤ ਨੇ ਆਪਣੇ 100ਵੇਂ ਜਨਮਦਿਨ ਮੌਕੇ ਵੱਖਰੀ ਜਿਹੀ ਇੱਛਾ ਨੂੰ ਜ਼ਾਹਿਰ ਕਰ ਦਿੱਤਾ।

ਹੋਰ ਪੜ੍ਹੋ : ਫੋਟੋ ‘ਚ ਨਜ਼ਰ ਆ ਰਹੀ ਇਹ ਪਿਆਰੀ ਜਿਹੀ ਬੱਚੀ ਅੱਜ ਹੈ ਨਾਮੀ ਬਾਲੀਵੁੱਡ ਅਦਾਕਾਰਾ, ਰਹਿ ਚੁੱਕੀ ਹੈ ਮਿਸ ਯੂਨੀਵਰਸ, ਕੀ ਤੁਸੀਂ ਪਹਿਚਾਣਿਆ?

inside image of police arrest woman on her 100th birthday image source Facebook 

ਆਸਟ੍ਰੇਲੀਆ ਦੀ ਇੱਕ ਬਜ਼ੁਰਗ ਮਹਿਲਾ ਦੇ ਸੌਵੀਂ ਜਨਮ ਦਿਨ ਦੇ ਜਸ਼ਨ 'ਤੇ ਜਦੋਂ ਪੁਲਿਸ ਅਧਿਕਾਰੀ ਉਸ ਨੂੰ ਗ੍ਰਿਫਤਾਰ ਕਰਨ ਪਹੁੰਚੇ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪੁਲਿਸ ਦੇ ਆਉਣ ਨਾਲ ਲੋਕ ਘਬਰਾ ਗਏ। ਇਸ ਦੇ ਨਾਲ ਹੀ ਬਜ਼ੁਰਗ ਔਰਤ ਨੇ ਬਿਨਾਂ ਕਿਸੇ ਵਿਰੋਧ ਦੇ ਖੁਸ਼ੀ-ਖੁਸ਼ੀ ਜੇਲ੍ਹ ਜਾਣ ਲਈ ਹਾਮੀ ਭਰ ਦਿੱਤੀ। ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

inside image of 100th birthday image source Facebook

ਜਦੋਂ ਬਜ਼ੁਰਗ ਔਰਤ ਆਪਣੇ ਸੌਵੇਂ ਜਨਮ ਦਿਨ ਦਾ ਕੇਕ ਕੱਟ ਰਹੀ ਸੀ ਤਾਂ ਵਰਦੀਧਾਰੀ ਵਿਅਕਤੀ ਘਰ 'ਚ ਦਾਖ਼ਲ ਹੋਏ ਅਤੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਲੋਕ ਇਕਦਮ ਡਰ ਗਏ ਕਿ ਇਸ ਉਮਰ ਵਿੱਚ ਅਜਿਹੀ ਕੀ ਗਲਤੀ ਕੀਤੀ ਸੀ ਕਿ ਪੁਲਿਸ ਬਜ਼ੁਰਗ ਔਰਤ ਨੂੰ ਗ੍ਰਿਫਤਾਰ ਕਰਨ ਆਈ। ਇਸ ਗੱਲ ਦਾ ਖੁਲਾਸਾ ਖੁਦ ਬਜ਼ੁਰਗ ਔਰਤ ਨੇ ਕੀਤਾ ਹੈ। ਉਸ ਨੇ ਖੁਦ ਹੀ ਆਪਣੀ ਗ੍ਰਿਫਤਾਰੀ ਦਾ ਇੰਤਜ਼ਾਮ ਕੀਤਾ ਸੀ ਅਤੇ ਪੁਲਿਸ ਵਾਲਿਆਂ ਨੂੰ ਬੁਲਾਇਆ ਸੀ। ਇਸ ਅਜੀਬ ਸੱਦੇ ਦੇ ਪਿੱਛੇ ਦੀ ਸੱਚਾਈ ਹੈਰਾਨ ਕਰਨ ਵਾਲੀ ਸੀ।

pic viral pic image source Facebook

ਔਰਤ ਹੁਣ ਆਪਣੇ ਬਹੁਤ ਚਿਰ ਤੋਂ ਉਡੀਕੇ ਸੁਫਨੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਮੌਤ ਤੋਂ ਪਹਿਲਾਂ ਇੱਕ ਵਾਰ ਜੇਲ੍ਹ ਜਾਣਾ ਉਸਦਾ ਆਖਰੀ ਸੁਫਨਾ ਸੀ। ਵਿਕਟੋਰੀਆ ਪੁਲਿਸ ਨੇ ਆਪਣੀ ਅਧਿਕਾਰਤ ਸੋਸ਼ਲ ਸਾਈਟ 'ਤੇ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਬਜ਼ੁਰਗ ਔਰਤ ਤੇ ਪੁਲਿਸ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਦਰਸ਼ਕ ਆਪਣਾ ਪਿਆਰ ਲੁੱਟਾ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network