ਕਿਸ਼ਵਰ ਮਾਰਚੈਂਟ ਅਤੇ ਨੇਹਾ ਧੂਪੀਆ ਪੁੱਤਰ ਦੇ ਨਾਲ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  November 09th 2022 01:05 PM |  Updated: November 09th 2022 01:05 PM

ਕਿਸ਼ਵਰ ਮਾਰਚੈਂਟ ਅਤੇ ਨੇਹਾ ਧੂਪੀਆ ਪੁੱਤਰ ਦੇ ਨਾਲ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ‘ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ਬਾਲੀਵੁੱਡ ਦੇ ਸਿਤਾਰੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਗੁਰਦੁਆਰਾ ਸਾੁਹਿਬ ‘ਚ ਪਹੁੰਚੇ । ਅਦਾਕਾਰਾ ਨੇਹਾ ਧੂਪੀਆ ਅਤੇ ਅਦਾਕਾਰਾ ਕਿਸ਼ਵਰ ਮਾਰਚੈਂਟ (kishwer  merchantt) ਵੀ ਆਪੋ ਆਪਣੇ ਪੁੱਤਰਾਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ।

kishwer merchant family image From instagram

ਹੋਰ ਪੜ੍ਹੋ : ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੇ ਨਾਲ ਤਸਵੀਰ, ਮਾਂ ਨੂੰ ਯਾਦ ਕਰਕੇ ਹੋਈ ਭਾਵੁਕ

ਇਸ ਮੌਕੇ ਕਿਸ਼ਵਰ ਮਾਰਚੈਂਟ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਪੁੱਤਰ ਨਿਰਵੈਰ ਆਪਣੀ ਦਾਦੀ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਹੋਇਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਲਈ ਨਵਾਂ ਗੀਤ ‘ਜੀ ਜਿਹਾ ਕਰਦਾ’ ਬਣਿਆ ਮੁਸੀਬਤ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

ਕਿਸ਼ਵਰ ਮਾਰਚੈਂਟ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਦਾਦੀ ਅਤੇ ਮੰਮੀ ਦੇ ਨਾਲ ਗੁਰਪੁਰਬ ਮਨਾਇਆ, ਮੰਮੀ ਚੁਪਕੇ ਸੇ ਸਭ ਰਿਕਾਰਡ ਕਰ ਰਹੀ ਸੀ।ਜਦੋਂਕਿ ਦਾਦੀ ਮੈਨੂੰ ਜੈ ਕਰਨਾ ਸਿਖਾ ਰਹੀ ਸੀ’।ਇਸ ਤੋਂ ਇਲਾਵਾ ਅਦਾਕਾਰਾ ਨੇਹਾ ਧੂਪੀਆ ਵੀ ਗੁਰਦੁਆਰਾ ਸਾਹਿਬ ‘ਚ ਆਪਣੇ ਪੁੱਤਰ ਗੁਰਿਕ ਦੇ ਨਾਲ ਪਹੁੰਚੀ ਸੀ ।

Neha Dhupia image Source : Instagram

ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ । ਸੰਗਤਾਂ ਨੇ ਗੁਰੂ ਘਰ ਪਹੁੰਚ ਗੁਰਬਾਣੀ ਤੇ ਕੀਰਤਨ ਦਾ ਅਨੰਦ ਮਾਣਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network