ਦੇਖੋ ਵੀਡੀਓ: ਵਿਆਹ ਤੋਂ ਬਾਅਦ ਪਹਿਲੀ ਦਿਵਾਲੀ ‘ਤੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਤੇ ਹਨੀਮੂਨ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ । ਉਨ੍ਹਾਂ ਦੇ ਵਿਆਹ ਅਤੇ ਹਨੀਮੂਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਨੇਹਾ ਕੱਕੜ ਨੇ ਦੁਬਈ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਮੌਕੇ ‘ਤੇ ਵਧਾਈ ਦਿੰਦੇ ਹੋਏ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ਦੋਵੇਂ ਜਣੇ ਹੈਪੀ ਦੀਵਾਲੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤੀਆਂ ਨੇ । ਨੇਹਾ ਕੱਕੜ ਤੇ ਰੋਹਨਪ੍ਰੀਤ ਇਨ੍ਹਾਂ ਤਸਵੀਰਾਂ ‘ਚ ਬਹੁਤ ਖੁਸ਼ ਦਿਖਾਈ ਦੇ ਰਹੇ ਨੇ। ਨੇਹਾ ਕੱਕੜ ਨੇ ਲਿਖਿਆ ਹੈ – ‘ਸਾਡੀ ਪਹਿਲੀ ਦੀਵਾਲੀ ਇਕੱਠੇ ਤੇ ਬਹੁਤ ਹੀ ਖ਼ਾਸ । ਹੈਪੀ ਦੀਵਾਲੀ ਸਭ ਨੂੰ!!! ਪਰਮਾਤਮਾ ਸਭ ਤੇ ਮਿਹਰ ਕਰਨ’ । ਇਸ ਪੋਸਟ ਉੱਤੇ ਵੀ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
View this post on Instagram